ਦੇਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਦੇ ਇਕ ਗਰੁੱਪ ਵੱਲੋਂ ਨਿਆਂਇਕ ਮੈਜਿਸਟ੍ਰੇਟ (ਪ੍ਰਥਮ ਸ਼੍ਰੇਣੀ) ਅਮਨਦੀਪ ਸਿੰਘ ਦੀ ਸਰਕਾਰੀ ਰਿਹਾਇਸ਼ ਉਤੇ ਪਥਰਾਅ ਕੀਤਾ ਗਿਆ ਹੈ।
ਅਨੂਪਪੁਰ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦੇਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਦੇ ਇਕ ਗਰੁੱਪ ਵੱਲੋਂ ਨਿਆਂਇਕ ਮੈਜਿਸਟ੍ਰੇਟ (ਪ੍ਰਥਮ ਸ਼੍ਰੇਣੀ) ਅਮਨਦੀਪ ਸਿੰਘ ਦੀ ਸਰਕਾਰੀ ਰਿਹਾਇਸ਼ ਉਤੇ ਪਥਰਾਅ ਕੀਤਾ ਗਿਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਦੇ ਭਾਲੂਮਾੜਾ ਵਿੱਚ ਵਾਪਰੀ। ਲੋਕਾਂ ਵੱਲੋਂ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਜੱਜ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਸ ਸਬੰਧੀ SP ਮੋਤੀਉਰ ਰਹਿਮਾਨ ਨੇ ਦੱਸਿਆ ਕਿ ਵਾਰਦਾਤ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 35 ਕਿਲੋਮੀਟਰ ਦੂਰ ਭਾਲੂਮਾੜਾ ਵਿੱਚ ਦੇਰ ਰਾਤ 12.30 ਵਜੇ ਹੋਈ। ਨਿਆਂਇਕ ਮੈਜਿਸਟ੍ਰੇਟ ਅਮਨਦੀਪ ਸਿੰਘ ਨੇ ਭਾਲੂਮਾੜਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਰਕਾਰੀ ਰਿਹਾਇਸ਼ ਉਤੇ ਸੋ ਰਹੇ ਸਨ, ਤਾਂ ਲੋਕਾਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਗਾਲਾਂ ਦਿੱਤੀਆਂ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਹਮਲਾਵਰਾਂ ਨੇ ਘਰ ਦੇ ਵਿਹੜੇ ਵਿੱਚ ਪਥਰਾਅ ਕਰਨ ਤੋਂ ਪਹਿਲਾਂ ਸੰਪਤੀ, ਜਿਸ ਵਿੱਚ ਗੇਟ ਉਤੇ ਲਗੇ ਲੈਂਪ ਅਤੇ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਹੈ। ਸ਼ਿਕਾਇਤ ਮੁਤਾਬਕ ਜਦੋਂ ਜੱਜ ਘਰ ਤੋਂ ਬਾਹਰ ਨਿਕਲੇ ਤਾਂ ਹਮਲਾਵਰ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਭਜ ਗਏ।
ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।




