ਪੰਜਾਬ ਦੀ ਲੜਕੀ ਦਾ ਕੈਨੇਡਾ ’ਚ ਕਤਲ

ਪੰਜਾਬ ਪ੍ਰਵਾਸੀ ਪੰਜਾਬੀ

ਚੰਡੀਗੜ੍ਹ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਤੋਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ ਮੁਟਿਆਰ ਦਾ ਕਤਲ ਕੀਤੇ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦਾ ਕੈਨੇਡਾ ਦੇ ਓਟਾਰੀਓ ਦੇ ਲਿੰਕਨ ਵਿੱਚ ਕਤਲ ਕਰ ਦਿੱਤਾ ਗਿਆ। ਮੁਲਜ਼ਮ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

2021 ਵਿੱਚ ਅਮਨਪ੍ਰੀਤ ਕੌਰ ਕੈਨੇਡਾ ਗਈ ਸੀ। ਉਹ ਉਥੇ ਹੁਣ ਇਕ ਹਸਪਤਾਲ ਵਿੱਚ ਕੰਮ ਕਰਦੀ ਸੀ। ਅਮਨਪ੍ਰੀਤ ਕੌਰ ਦੀ ਪੀਆਰ ਦੀ ਫਾਈਲ ਲੱਗੀ ਹੋਈ ਸੀ, ਜੋ ਛੇਤੀ ਹੀ PR ਮਿਲਣ ਵਾਲੀ ਸੀ।

ਮ੍ਰਿਤਕਾ ਦੇ ਪਿਤਾ ਇੰਦਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਮਨਪ੍ਰੀਤ ਨੇ ਕਦੇ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਕਿਸੇ ਅੰਦਰੂਨੀ ਪ੍ਰੇਸ਼ਾਨੀ ਬਾਰੇ ਨਹੀਂ ਦੱਸਿਆ। ਉਹ ਹਮੇਸ਼ਾ ਪਰਿਵਾਰ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਆਪਣੀ ਮਿਹਨਤ ਦੇ ਦਮ ਨਾਲ ਕੈਨੇਡਾ ਵਿਚ ਕਾਰ ਵੀ ਖਰੀਦੀ ਸੀ।

ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਵਾਪਸ ਪੰਜਾਬ ਆਉਣ ਲਈ ਉਤਸ਼ਾਹਿਤ ਸੀ। ਉਸਨੇ ਕਿਹਾ ਸੀ ਕਿ ਜਦੋਂ ਪੀਆਰ ਆ ਜਾਵੇਗੀ, ਉਹ ਸਭ ਤੋਂ ਪਹਿਲਾਂ ਭਾਰਤ ਆਵੇਗੀ। ਚਾਚਾ ਨੇ ਦੱਸਿਆ ਕਿ 20 ਤਾਰੀਕ ਨੂੰ ਕੈਨੇਡਾ ਵਿੱਚ ਉਸਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਪੁਲਿਸ ਦੀ ਛਾਣਬੀਨ ਤੋਂ ਬਾਅਦ ਪਤਾ ਚਲਿਆ ਕਿ ਉਸਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਲਾਸ਼ ਦੋ ਦਿਨ ਬਾਅਦ ਬਰਾਮਦ ਹੋਈ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।