ਨਵੀਂ ਦਿੱਲੀ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਐਸ ਆਈ ਆਰ ਨੂੰ ਲੈ ਕੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਬਿਹਾਰ ਵਿੱਚ ਐਸ ਆਈ ਆਰ ਦਾ ਪਹਿਲਾ ਪੜਾਅ ਸਫਲਤਾਪੂਰਕ ਪੂਰਾ ਹੋ ਚੁੱਕਿਆ ਹੈ। ਹੁਣ ਦੂਜਾ ਪੜਾਅ ਦੌਰਾਨ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੁਰੂ ਹੋਵੇਗਾ। ਮੁੱਖ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਜਿੰਨਾਂ ਸੂਬਿਆਂ ਵਿੱਚ SIR ਹੋੇਗਾ, ਉਹ ਅੱਜ ਰਾਤ ਨੂੰ ਵੋਟਰ ਸੂਚੀ ਨੂੰ ਫਰੀਜ ਕਰ ਦਿੱਤਾ ਜਾਵੇਗਾ। 28 ਅਕਤੂਬਰ ਭਲਕੇ ਤੋਂ ਐਸਆਈਾਰ ਦਾ ਸ਼ਡਿਊਲ ਸ਼ੁਰੂ ਹੋਵੇਗਾ ਅਤੇ ਅਗਲੀ 7 ਫਰਵਰੀ ਤੱਕ ਚਲੇਗਾ।





