ਪਹਿਲੀ ਤਾਰੀਕ ਤੋਂ ਦਿੱਲੀ ’ਚ ਲਾਗੂ ਹੋ ਜਾਵੇਗਾ ਸਖਤ ਨਿਯਮ, ਨਹੀਂ ਜਾ ਸਕਣਗੀਆਂ ਇਹ ਗੱਡੀਆਂ

ਰਾਸ਼ਟਰੀ

ਨਵੀਂ ਦਿੱਲੀ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਦਿੱਲੀ ਵਿੱਚ ਆਉਣ ਵਾਲੀ ਪਹਿਲੀ ਨਵੰਬਰ ਤੋਂ ਨਵੇਂ ਨਿਯਮ ਲਾਗੂ ਹੋ ਜਾਣਗੀਆਂ। ਇਨ੍ਹਾਂ ਨਿਯਮਾਂ ਮੁਤਾਬਕ ਦਿੱਲੀ ਦੇ ਬਾਹਰ ਦੀਆਂ ਰਜਿਸਟ੍ਰੇਸ਼ਨ ਗੈਰ ਬੀਐਸ-6 ਸਾਰੇ ਵਾਪਰਿਕ ਵਾਹਨਾਂ ਦੇ ਰਾਸ਼ਟਰੀ ਰਾਜਧਾਨੀ ਵਿਚ ਦਾਖਲ ਹੋਣ ਉਤੇ ਰੋਕ ਰਹੇਗੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਾਧੂ ਗੁਣਵਤਾ ਪ੍ਰਬੰਧਨ ਕਮਿਸ਼ਨ (ਸੀਐਕਊਐਮ) ਦੇ ਹੁਕਮਾਂ ਮੁਤਾਬਕ ਨਵੰਬਰ ਤੋਂ ਨਿਯਮ ਲਾਗੂ ਹੋਵੇਗਾ। ਇਕ ਜਨਤਕ ਨੋਟਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ। BS-6 ਅਨੁਪਾਲਕ ਵਾਹਨ ਸਖਤ ਉਤਸਰਜਨ ਮਾਨਕਾਂ ਨੂੰ ਪੂਰਾ ਕਰਦੇ ਹਨ, ਜਿਸ ਨਾਲ ਪ੍ਰਦੂਸ਼ਣ ਵਿੱਚ ਕਮੀ ਆਉਣ ਦੀ ਉਮੀਦ ਹੈ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇਕ ਜਨਤਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬੀਐਸ-4 ਵਪਾਰਿਕ ਮਾਲ ਵਾਹਨਾਂ ਨੂੰ ਇਕ ਸੰਕ੍ਰਮਣਕਾਲੀਨ ਉਪਾਅ ਵਜੋਂ ਕੇਵਲ ਸੀਮਿਤ ਸਮੇਂ ਲਈ, 31 ਅਕਤੂਬਰ 2026 ਤੱਕ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਹਾਲਾਂਕਿ ਜਨਤਕ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਦਿੱਲੀ ਵਿੱਚ ਰਜਿਸਟਰਡ ਵਪਾਰਿਕ ਮਾਲਵਾਹਨ ਵਾਹਨਾਂ, ਬੀਐਸ-6 ਅਨੁਕੂਲ ਡੀਜ਼ਲ ਵਾਹਨਾਂ, 31 ਅਕਤੂਬਰ, 2026 ਤੱਕ ਬੀਐਸ-4 ਅਨੁਪਾਲਕ ਡੀਜ਼ਲ ਵਾਹਨਾਂ ਜਾਂ ਸੀਐਨਜੀ, ਐਲਐਨਜੀ ਜਾਂ ਇਲੈਕਟ੍ਰਿਕ ਵਾਹਨਾਂ ਦੇ ਦਾਖਲੇ ਉਤੇ ਕੋਈ ਰੋਕ ਨਹੀਂ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।