ਮੁੰਬਈ, 30 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਮੁੰਬਈ ਦੇ ਪੋਵਈ ਇਲਾਕੇ ਦੇ ਰਾ ਸਟੂਡੀਓ ਵਿੱਚ ਵੀਰਵਾਰ ਨੂੰ 17 ਬੱਚਿਆਂ ਸਮੇਤ 19 ਲੋਕਾਂ ਨੂੰ ਬੰਧਕ ਬਣਾਉਣ ਵਾਲਾ ਵਿਅਕਤੀ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਮੁਲਜ਼ਮ ਰੋਹਿਤ ਆਰੀਆ ਨੂੰ ਪੁਲਿਸ ਕਾਰਵਾਈ ਦੌਰਾਨ ਗੋਲੀ ਲੱਗੀ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਰੋਹਿਤ ਨੇ ਦੁਪਹਿਰ 1:45 ਵਜੇ 17 ਬੱਚਿਆਂ, ਇੱਕ ਬਜ਼ੁਰਗ ਨਾਗਰਿਕ ਅਤੇ ਇੱਕ ਨਾਗਰਿਕ ਨੂੰ ਬੰਧਕ ਬਣਾ ਲਿਆ ਸੀ। ਪੁਲਿਸ ਅਤੇ ਵਿਸ਼ੇਸ਼ ਕਮਾਂਡੋਜ਼ ਨੇ ਇੱਕ ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਸਾਰੇ ਬੰਧਕਾਂ ਨੂੰ ਸੁਰੱਖਿਅਤ ਛੁਡਵਾਇਆ ਸੀ।
ਮੁਲਜ਼ਮ ਤੋਂ ਇੱਕ ਏਅਰਗਨ ਅਤੇ ਰਸਾਇਣ ਬਰਾਮਦ ਕੀਤੇ ਗਏ। ਹਾਲਾਂਕਿ, ਕਥਿਤ ਹਮਲੇ ਦੇ ਪਿੱਛੇ ਕੀ ਉਦੇਸ਼ ਸੀ, ਇਸ ਬਾਰੇ ਕੁੱਝ ਵੀ ਪਤਾ ਨਹੀਂ ਲੱਗਿਆ ਹੈ। ਪੁਲਿਸ ਦੇ ਅਨੁਸਾਰ, ਮੁਲਜ਼ਮ ਨੇ 100 ਤੋਂ ਵੱਧ ਬੱਚਿਆਂ ਨੂੰ ਆਡੀਸ਼ਨ ਲਈ ਬੁਲਾਇਆ ਸੀ। ਇਸ ਦੌਰਾਨ ਹੀ ਉਸ ਨੇ ਉਨ੍ਹਾਂ ਨੂੰ ਬੰਧਕ ਬਣਾ ਸੀ।




