ਮੁੰਬਈ, 30 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਦੀ ਕਪਤਾਨ ਐਲਿਸਾ ਹੀਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਟੀਮ 49.5 ਓਵਰਾਂ 338 ਦੌੜਾਂ ‘ਤੇ ਆਲ-ਆਊਟ ਹੋ ਗਈ ਹੈ। ਆਸਟ੍ਰੇਲੀਆ ਨੇ ਭਾਰਤ ਨੂੰ 339 ਦੌੜਾਂ ਦਾ ਟੀਚਾ ਦਿੱਤਾ ਹੈ।
ਆਸਟ੍ਰੇਲੀਆ ਵੱਲੋਂ ਫੋਬੀ ਲਿਚਫੀਲਡ ਨੇ 119, ਐਲਿਸ ਪੈਰੀ ਨੇ 77 ਅਤੇ ਐਸ਼ਲੇ ਗਾਰਡਨਰ ਨੇ 63 ਦੌੜਾਂ ਬਣਾਈਆਂ। ਭਾਰਤ ਲਈ, ਸਪਿੰਨਰਾਂ ਸ਼੍ਰੀ ਚਰਨੀ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ। ਕ੍ਰਾਂਤੀ ਗੌਰ, ਅਮਨਜੋਤ ਕੌਰ ਅਤੇ ਰਾਧਾ ਯਾਦਵ ਨੇ ਇੱਕ-ਇੱਕ ਵਿਕਟ ਲਈ। ਦੋ ਬੱਲੇਬਾਜ਼ ਰਨ ਆਊਟ ਵੀ ਹੋਏ। ਅੱਜ ਦਾ ਸੈਮੀਫਾਈਨਲ ਜਿੱਤਣ ਵਾਲੀ ਟੀਮ 2 ਨਵੰਬਰ ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਨਾਲ ਖੇਡੇਗੀ।




