ਕੋਲਕਾਤਾ, 30 ਅਕਤੂਬਰ, ਦੇਸ਼ ਕਲਿਕ ਬਿਊਰੋ :
ਇਨਫੋਰਸਮੈਂਟ ਡਾਇਰੈਕਟੋਰੇਟ (ED) ਕੋਲਕਾਤਾ ਜ਼ੋਨਲ ਦਫ਼ਤਰ ਨੇ ਮਿਊਂਸਪਲ ਭਰਤੀ ਘੋਟਾਲੇ (Municipality Recruitment Scam) ਸਬੰਧੀ ਵੱਡੀ ਕਾਰਵਾਈ ਕਰਦਿਆਂ ਕੋਲਕਾਤਾ ਅਤੇ ਇਸਦੇ ਆਲੇ-ਦੁਆਲੇ ਇਲਾਕਿਆਂ ਵਿੱਚ 7 ਥਾਵਾਂ ‘ਤੇ ਖੋਜ ਅਭਿਆਨ (Search Operation) ਚਲਾਇਆ।
ਇਹ ਛਾਪੇ ਮੁੱਖ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ‘ਤੇ ਮਾਰੇ ਗਏ। ਛਾਪੇ ਦੌਰਾਨ Radiant Enterprise Pvt. Ltd., Garodia Securities Ltd., Jeet Construction and Consultants ਆਦਿ ਕੰਪਨੀਆਂ ਦੇ ਦਫ਼ਤਰਾਂ ਤੇ ਉਨ੍ਹਾਂ ਦੇ ਪ੍ਰਮੋਟਰਾਂ/ਡਾਇਰੈਕਟਰਾਂ ਦੇ ਘਰਾਂ ਨੂੰ ਵੀ ਕਵਰ ਕੀਤਾ ਗਿਆ।
ਈਡੀ ਦੀ ਟੀਮ ਨੇ ਇਸ ਦੌਰਾਨ ਕਈ ਦਸਤਾਵੇਜ਼, ਜਾਇਦਾਦ ਨਾਲ ਸੰਬੰਧਿਤ ਕਾਗਜ਼ਾਤ, ਡਿਜ਼ਿਟਲ ਡਿਵਾਈਸਜ਼ ਅਤੇ ਤਕਰੀਬਨ 3 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ।
ਸੂਤਰਾਂ ਦੇ ਅਨੁਸਾਰ, ਈਡੀ ਹੁਣ ਇਸ ਘੋਟਾਲੇ ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਮਨੀ ਲਾਂਡਰਿੰਗ ਦੇ ਪੱਖਾਂ ਦੀ ਜਾਂਚ ਕਰ ਰਹੀ ਹੈ। ਇਹ ਕਾਰਵਾਈ ਪੱਛਮੀ ਬੰਗਾਲ ਵਿੱਚ ਚੱਲ ਰਹੇ ਭਰਤੀ ਘੋਟਾਲਿਆਂ ਦੀ ਲੜੀ ਨਾਲ ਜੁੜੀ ਮੰਨੀ ਜਾ ਰਹੀ ਹੈ।
 
	



