ਨਵੀਂ ਦਿੱਲੀ, 31 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਧਮਾਕੇਦਾਰ ਅੰਦਾਜ਼ ਵਿੱਚ ਖੇਡਦੇ ਹੋਏ ਆਸਟ੍ਰੇਲੀਆ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ। ਭਾਰਤੀ ਟੀਮ ਨੇ ਆਸਟਰੇਲੀਆ ਦੀ ਟੀਮ ਨੂੰ ਵਰਲਡ ਕੱਪ 2025 ਦੇ ਸੇਮੀਫਾਈਨਲ ਵਿੱਚ 5 ਵਿਕੇਟ ਨਾਲ ਹਰਾ ਦਿੱਤਾ। ਜਿੱਤ ਦਰਜ ਕਰਦੇ ਹੀ ਭਾਰਤ ਨੇ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ। ਰਾਤੀ ਹੋਏ ਮੈਚ ਵਿੱਚ ਭਾਰਤ ਦੀ ਜੇਮਿਮਾ ਰੋਡਰਿਗੇਜ ਨੇ ਬੇਹਤਰੀਨ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕੀਤਾ ਹੈ। ਉਨ੍ਹਾਂ ਨਾਟਆਊਟ ਰਹਿੰਦੇ ਹੋਏ 127 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਆਸਟ੍ਰੇਲੀਆ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੈਟਿੰਗ ਦਾ ਫੈਸਲਾ ਕੀਤਾ ਸੀ। ਫੋਬੇ ਲਿਚਫੀਲਡ ਦੇ ਸੇਕੜੇਂ ਸਦਕਾ ਆਸਟ੍ਰੇਲੀਆ ਟੀਮ ਨੇ 338 ਦੌੜਾਂ ਬਣਾਉਂਦੇ ਹੋਏ ਭਾਰਤ ਨੂੰ 339 ਦਾ ਟੀਚਾ ਦਿੱਤਾ। ਭਾਰਤ ਲਈ ਇਹ ਟੀਚਾ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ, ਪ੍ਰੰਤੂ ਭਾਰਤੀ ਟੀਮ ਲਈ ਜੇਮਿਮਾ ਰੋਡਰਿਗੇਜ (127 ਦੌੜਾਂ), ਹਰਮਨਪ੍ਰੀਤ ਕੌਰ (89), ਘੋਸ਼ ਅਤੇ ਦਿਪਤੀ ਸ਼ਰਮਾ ਨੇ ਚੰਗੀਆਂ ਪਾਰੀਆਂ ਖੇਡੀਆਂ। ਇਨ੍ਹਾਂ ਖਿਡਾਰੀਆਂ ਦੇ ਦਮ ਉਤੇ ਭਾਰਤ ਨੇ ਆਸਟਰੇਲੀਆ ਨੂੰ ਹਰਾ ਦਿੱਤਾ।





