CBI ਵਲੋਂ ₹30 ਲੱਖ ਰਿਸ਼ਵਤ ਮਾਮਲੇ ‘ਚ ਬਠਿੰਡਾ ਦੇ ਜੱਜ ਤੋਂ ਪੁੱਛਗਿੱਛ

ਚੰਡੀਗੜ੍ਹ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਇੱਕ ਕਾਨੂੰਨੀ ਤਲਾਕ ਦੇ ਮਾਮਲੇ ਵਿੱਚ ਲੜਕੀ ਪੱਖ ਤੋਂ ਅਨੁਕੂਲ ਫੈਸਲੇ ਲਈ ₹30 ਲੱਖ ਦੀ ਰਿਸ਼ਵਤ ਮੰਗਣ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਚੰਡੀਗੜ੍ਹ ਸੀਬੀਆਈ ਟੀਮ ਨੇ ਹੁਣ ਬਠਿੰਡਾ ਅਦਾਲਤ ਦੇ ਜੱਜ ਨੂੰ, ਜਿਨ੍ਹਾਂ ਦੇ ਨਾਮ ‘ਤੇ ਐਡਵੋਕੇਟ ਜਤਿਨ ਸਲਵਾਨ ਅਤੇ ਦਲਾਲ ਨੇ ਸ਼ਿਕਾਇਤਕਰਤਾ ਨਾਲ ₹30 ਲੱਖ […]

Continue Reading

ਅਚਾਨਕ ਮੌਸਮ ਬਦਲਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਆ ਮੀਂਹ

ਚੰਡੀਗੜ੍ਹ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਮਾਨਸੂਨ ਪੰਜਾਬ ਅਤੇ ਚੰਡੀਗੜ੍ਹ ਤੋਂ ਵਿਦਾ ਹੋ ਗਿਆ ਹੈ। ਹਾਲਾਂਕਿ, ਮੰਗਲਵਾਰ ਰਾਤ ਨੂੰ ਮੌਸਮ ਅਚਾਨਕ ਬਦਲ ਗਿਆ। ਕਈ ਇਲਾਕਿਆਂ ਵਿੱਚ ਥੋੜੀ ਜਿਹੀ ਬਾਰਿਸ਼ ਹੋਈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਦੇ ਅਨੁਸਾਰ, 3 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।4 ਅਕਤੂਬਰ ਨੂੰ ਕੁਝ ਥਾਵਾਂ ‘ਤੇ […]

Continue Reading

ਫਿਲੀਪੀਨਜ਼ ‘ਚ ਆਇਆ 6.9 ਤੀਬਰਤਾ ਦਾ ਭੂਚਾਲ, 31 ਲੋਕਾਂ ਦੀ ਮੌਤ

ਮਨੀਲਾ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਫਿਲੀਪੀਨਜ਼ ਦੇ ਬੋਹੋਲ ਸੂਬੇ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ।ਇਸ ਜਬਰਦਸਤ ਭੂਚਾਲ ਕਾਰਨ 31 ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਲੋਕ ਜ਼ਖਮੀ ਦੱਸੇ ਜਾ ਰਹੇ ਹਨ ।ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਪਹਿਲਾਂ ਇਸਦੀ ਤੀਬਰਤਾ 7.0 ਦੱਸੀ ਸੀ, ਪਰ ਬਾਅਦ ਵਿੱਚ ਇਸਦੀ ਤੀਬਰਤਾ ਘਟਾ ਕੇ 6.9 ਕਰ ਦਿੱਤੀ […]

Continue Reading

ਚੇਨਈ ‘ਚ ਥਰਮਲ ਪਾਵਰ ਪਲਾਂਟ ਨਿਰਮਾਣ ਦੌਰਾਨ ਲੋਹੇ ਦੀ ਸਲੈਬ ਦਾ ਹਿੱਸਾ ਡਿੱਗਣ ਕਾਰਨ 9 ਮਜ਼ਦੂਰਾਂ ਦੀ ਮੌਤ

ਚੇਨਈ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਤਾਮਿਲਨਾਡੂ ਦੇ ਚੇਨਈ ਵਿੱਚ ਏਨੋਰ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਸਥਾਨ ‘ਤੇ ਇੱਕ ਲੋਹੇ ਦੀ ਸਲੈਬ ਦਾ ਇੱਕ ਹਿੱਸਾ 30 ਫੁੱਟ ਦੀ ਉਚਾਈ ਤੋਂ ਡਿੱਗ ਗਿਆ। ਸਲੈਬ ਹੇਠਾਂ ਦੱਬਣ ਨਾਲ ਨੌਂ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਪੁਲਿਸ ਦੇ ਅਨੁਸਾਰ, ਇੱਕ ਉੱਚਾ ਲੋਹੇ ਦਾ ਢਾਂਚਾ ਬਣਾਇਆ […]

Continue Reading

ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਨੂੰ ਝਟਕਾ, ਗੈਸ ਸਿਲੰਡਰ ਹੋਏ ਮਹਿੰਗੇ

ਨਵੀਂ ਦਿੱਲੀ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਤਿਉਹਾਰੀ ਸੀਜ਼ਨ ਦੌਰਾਨ ਪੈਟਰੋਲੀਅਮ ਕੰਪਨੀਆਂ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੈਟਰੋਲੀਅਮ ਕੰਪਨੀਆਂ ਨੇ ਗੈਸ ਸਿਲੰਡਰ ਦੀ ਕੀਮਤ 16.50 ਰੁਪਏ ਵਧਾ ਦਿੱਤੀ ਹੈ।ਇਸ ਵਾਧੇ ਨਾਲ ਤਿਉਹਾਰਾਂ ਦੇ ਦਿਨਾਂ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ।ਪੈਟਰੋਲੀਅਮ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਗੈਸ ਸਿਲੰਡਰ ਦੀ ਕੀਮਤ 16.50 ਰੁਪਏ ਵਧਾ […]

Continue Reading

ਡੌਂਕੀ ਰੂਟ ਰਾਹੀਂ ਅਮਰੀਕਾ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ, ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ

ਮੋਹਾਲੀ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਮੋਹਾਲੀ ਦੇ ਡੇਰਾਬੱਸੀ ਦੇ ਸਮਗੋਲੀ ਪਿੰਡ ਦੇ ਵਸਨੀਕ ਹਰਦੀਪ ਸਿੰਘ ਦੀ ਡੋਂਕੀ ਰੂਟ ਰਾਹੀਂ ਅਮਰੀਕਾ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੈਕਸੀਕੋ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ, ਪੁਲਿਸ ਨੇ ਟ੍ਰੈਵਲ ਏਜੰਟ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸਨੇ […]

Continue Reading

ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਭੈਣ ਕੋਮਲ ਦੇ ਸ਼ਗਨ ਦੌਰਾਨ ਯੁਵਰਾਜ ਸਿੰਘ ਨਾਲ ਪਾਈ ਧਮਾਲ

ਲੁਧਿਆਣਾ, 1 ਅਕਤੂਬਰ, ਦੇਸ਼ ਕਲਿਕ ਬਿਊਰੋ :ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਦਾ ਸ਼ਗਨ ਸਮਾਰੋਹ ਮੰਗਲਵਾਰ ਰਾਤ ਨੂੰ ਲੁਧਿਆਣਾ ਵਿੱਚ ਹੋਇਆ। ਇਹ ਸਮਾਰੋਹ ਸਟਰਲਿੰਗ ਰਿਜ਼ੋਰਟ ਵਿੱਚ ਹੋਇਆ। ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬੀ ਗਾਇਕ ਜੱਸੀ ਗਿੱਲ ਅਤੇ ਗਗਨ ਕੋਕਰੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 01-10-2025 ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ […]

Continue Reading