ਲੁਧਿਆਣਾ ਦਾ 11 ਸਾਲਾ ਬੱਚਾ ਕਰੋੜਪਤੀ ਬਣਿਆ

ਪੰਜਾਬ

ਲੁਧਿਆਣਾ, 1 ਨਵੰਬਰ: ਦੇਸ਼ ਕਲਿੱਕ ਬਿਊਰੋ:

ਲੁਧਿਆਣਾ ਦਾ ਰਹਿਣ ਵਾਲਾ ਇੱਕ 11 ਸਾਲਾ ਮੁੰਡਾ ਕਰੋੜਪਤੀ ਬਣਿਆ ਹੈ। ਅਚਾਨਕ ਬਦਲੀ ਕਿਸਮਤ ਨਾਲ ਉਸਦਾ ਪਰਿਵਾਰ ਬਹੁਤ ਖੁਸ਼ ਹੈ। ਮੁੰਡੇ ਦਾ ਨਾਮ ਆਰਵ ਹੈ, ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਆਪਣੇ ਮਾਮੇ ਕਰਨ ਨਾਲ ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਰਹਿੰਦਾ ਹੈ।

ਕੁਝ ਦਿਨ ਪਹਿਲਾਂ, ਆਰਵ ਆਪਣੇ ਮਾਮਾ ਨਾਲ ਬਾਜ਼ਾਰ ਗਿਆ ਸੀ। ਜਿੱਥੇ ਉਸ ਨੇ ਲਾਟਰੀ ਦੀ ਦੁਕਾਨ ‘ਤੇ ਭੀੜ ਦੇਖ ਕੇ, ਉਸਨੇ ਆਪਣੇ ਮਾਮੇ ਨੂੰ ਟਿਕਟ ਖਰੀਦਣ ਲਈ ਕਿਹਾ, ਪਰ ਉਸ ਦੇ ਮਾਮੇ ਨੇ ਉਸ ਨੂੰ ਮਨਾਂ ਵੀ ਕੀਤਾ ਪਰ ਉਸ ਦੀ ਜ਼ਿੱਦ ਤੋਂ ਬਾਅਦ, ਮਾਮੇ ਨੇ ਆਰਵ ਦੇ ਨਾਮ ‘ਤੇ ਇੱਕ ਟਿਕਟ ਖਰੀਦੀ। ਇਹ ਦੁਕਾਨ ਦੀ ਆਖਰੀ ਟਿਕਟ ਸੀ। ਜਦੋਂ ਨਤੀਜੇ ਐਲਾਨੇ ਗਏ, ਤਾਂ ਆਰਵ ਦੇ ਨਾਮ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿੱਕਲਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।