ਅੱਜ ਤੋਂ ਬਦਲੇ 7 ਨਿਯਮ, ਹਰ ਵਿਅਕਤੀ ਉਤੇ ਪਵੇਗਾ ਅਸਰ

ਪੰਜਾਬ ਰਾਸ਼ਟਰੀ

ਚੰਡੀਗੜ੍ਹ, 1 ਨਵੰਬਰ, ਦੇਸ਼ ਕਲਿੱਕ ਬਿਓਰੋ :

ਅੱਜ ਨਵੰਬਰ ਦੀ ਪਹਿਲੀ ਤਾਰੀਕ ਨੂੰ ਕਈ ਤਰ੍ਹਾਂ ਦੇ ਨਿਯਮਾਂ ਵਿੱਚ ਬਦਲਾਅ ਹੋਇਆ ਹੈ। ਇਸ ਬਦਲਾਅ ਨਾਲ ਆਮ ਵਿਅਕਤੀ ਉਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਅਸਰ ਪਵੇਗਾ। ਅੱਜ ਤੋਂ ਆਧਾਰ ਕਾਰਡ, ਬੈਕਿੰਗ, ਪੈਨਸ਼ਨ, ਐਲਪੀਜੀ ਸਿਲੰਡਰ, ਜੀਐਸਟੀ ਅਤੇ ਸਰਕਾਰੀ ਕਰਮਚਾਰੀਆਂ ਨਾਲ ਜੁੜੇ ਹੋਏ ਨਿਯਮਾਂ ਵਿੱਚ ਬਦਲਾਅ ਲਾਗੂ ਹੋਇਆ ਹੈ।

ਆਧਾਰ ਕਾਰਡ ਅਪਡੇਟ ਫੀਸ

UIDAI ਨੇ ਬੱਚਿਆਂ ਦੇ ਆਧਾਰ ਕਾਰਡ ਦੇ ਬਾਈਓਮੈਟ੍ਰਿਕ ਅਪਡੇਟ ਉਤੇ ਲੱਗਣ ਵਾਲੀ 125 ਰੁਪਏ ਦੀ ਫੀਸ ਮੁਆਫ ਕਰ ਦਿੱਤੀ। ਇਕ ਸਾਲ ਤੱਕ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਬਿਲਕੁਲ ਮੁਫਤ ਕਰਵਾਇਆ ਜਾ ਸਕੇਗਾ। ਬਾਲਗਾਂ ਲਈ ਨਾਮ, ਜਨਮ ਮਿਤੀ, ਪਤਾ ਜਾਂ ਮੋਬਾਇਲ ਨੰਬਰ ਅਪਡੇਟ ਕਰਨ ਉਤੇ 75 ਰੁਪਏ ਅਤੇ ਬਾਈਓਮੈਟ੍ਰਿਕ ਡਿਟੇਲ ਬਦਲਾਅ ਲਈ 125 ਰੁਪਏ ਫੀਸ ਦੇਣੀ ਪਵੇਗੀ।

ਬੈਂਕ ਦੇ ਨਵੇਂ ਨਾਮਿਨੀ ਨਿਯਮ

ਅੱਜ ਤੋਂ ਬੈਂਕ ਗ੍ਰਾਹਕਾਂ ਲਈ ਨਾਮਿਨੀ ਨਾਲ ਜੁੜਿਆ ਵੱਡਾ ਬਦਲਾਅ ਲਾਗੂ ਹੋਵੇਗਾ। ਹੁਣ ਇਕ ਅਕਾਊਂਟ, ਲਾਕਰ ਜਾਂ ਸੇਫ ਕਸਟਡੀ ਆਇਟਮ ਲਈ ਚਾਰ ਲੋਕਾਂ ਤੱਕ ਨੂੰ ਨਾਮਿਨੀ ਬਣਾਇਆ ਜਾ ਸਕਦਾ ਹੈ।

SBI ਕਾਰਡ ਨਾਲ ਡਿਜ਼ੀਟਲ ਪੇਮੈਂਟ

1 ਨਵੰਬਰ ਤੋਂ SBI ਕਾਰਡ ਖਪਤਕਾਰ ਨੂੰ ਝਟਕਾ ਲਗ ਸਕਦਾ ਹੈ। ਹੁਣ ਥਰਡ ਪਾਰਟੀ ਐਪ ਨਾਲ ਐਜੂਕੇਸ਼ਨ ਨਾਲ ਜੁੜੇ ਪੇਮੈਂਟ ਕਰਨ ਉਤੇ 1 ਫੀਸਦੀ ਫੀਸ ਦੇਣੀ ਪਵੇਗੀ। ਇਸ ਤੋਂ ਇਲਾਵਾ ਐਸਬੀਆਈ ਕਾਰਡ ਨਾਲ 1000 ਰੁਏ ਤੋਂ ਜ਼ਿਆਦਾ ਡਿਜ਼ੀਟਲ ਵਾਲੇਟ ਲੋਡ ਕਰਨ ਉਤੇ ਵੀ 1 ਫੀਸਦੀ ਲਾਗੂ ਹੋਵੇਗੀ।

ਪੈਨਸ਼ਨਰਾਂ ਲਈ ਜ਼ਰੂਰੀ

ਸਾਰੇ ਸੇਵਾ ਮੁਕਤ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ 30 ਨਵੰਬਰ ਤੱਕ ਆਪਣਾ ਸਾਲਾਨਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਇਹ ਕੰਮ ਬੈਂਕ ਬ੍ਰਾਂਚ ਜਾਂ ਜੀਵਨ ਪ੍ਰਮਾਣ ਪੋਰਟਲ ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ।

ਨਵੇਂ GST ਸਲੈਬ

ਨਵੇਂ GST ਸਲੈਬ ਲਾਗੂ ਅੱਜ 1 ਨਵੰਬਰ ਤੋਂ ਸਰਕਾਰ ਨਵੇਂ ਦੋ ਸਲੈਬ ਜੀਐਸਟੀ ਸਿਸਟਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪੁਰਾਣੇ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਵਾਲੇ ਚਾਰ ਸਲੈਬ ਨੂੰ ਖਤਮ ਕਰ ਦਿੱਤਾ ਜਾਵੇਗਾ। ਕੁਝ ਖਾਸ ਵਸਤੂਆਂ ਉਤੇ ਸਪੇਸ਼ਲ ਰੇਟ ਲਾਗੂ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।