ਨਵੀਂ ਦਿੱਲੀ, 2 ਨਵੰਬਰ: ਦੇਸ਼ ਕਲਿੱਕ ਬਿਊਰੋ :
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਜਾ ਟੀ-20ਆਈ ਹੋਬਾਰਟ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 186 ਦੌੜਾਂ ਬਣਾਈਆਂ ਹਨ ਅਤੇ ਭਾਰਤ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਹੈ।
ਅਰਸ਼ਦੀਪ ਨੇ ਜੋਸ਼ ਇੰਗਲਿਸ (1 ਦੌੜ) ਅਤੇ ਟ੍ਰੈਵਿਸ ਹੈੱਡ (6 ਦੌੜਾਂ) ਨੂੰ ਵੀ ਜਲਦੀ-ਜਲਦੀ ਆਊਟ ਕੀਤਾ। ਜਿਸ ਤੋਂ ਬਾਅਦ ਟਿਮ ਡੇਵਿਡ 38 ਗੇਂਦਾਂ ‘ਤੇ 74 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਸ਼ਿਵਮ ਦੂਬੇ ਦੀ ਗੇਂਦ ‘ਤੇ ਤਿਲਕ ਵਰਮਾ ਨੇ ਕੈਚ ਕੀਤਾ। ਵਰੁਣ ਚੱਕਰਵਰਤੀ ਨੇ ਮਿਸ਼ੇਲ ਓਵਨ (0) ਅਤੇ ਮਿਸ਼ੇਲ ਮਾਰਸ਼ (11 ਦੌੜਾਂ) ਨੂੰ ਆਊਟ ਕੀਤਾ। ਅਖੀਰ ਮਾਰਕਸ ਸਟੋਇਨਿਸ 39 ਗੇਂਦਾਂ ‘ਤੇ 64 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਅਰਸ਼ਦੀਪ ਸਿੰਘ ਦੀ ਗੇਂਦ ‘ਤੇ ਰਿੰਕੂ ਸਿੰਘ ਨੇ ਕੈਚ ਕੀਤਾ।
ਭਾਰਤੀ ਟੀਮ ਹੋਬਾਰਟ ਵਿੱਚ ਪਹਿਲਾ ਟੀ-20 ਖੇਡ ਰਹੀ ਹੈ। ਟੀਮ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ 0-1 ਨਾਲ ਪਿੱਛੇ ਹੈ। ਜੇਕਰ ਭਾਰਤ ਅੱਜ ਦਾ ਮੈਚ ਹਾਰ ਜਾਂਦਾ ਹੈ, ਤਾਂ ਸੀਰੀਜ਼ ਜਿੱਤਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਖਤਮ ਹੋ ਜਾਣਗੀਆਂ। ਪਹਿਲਾ ਮੈਚ ਮੀਹ ਕਾਰਨ ਡਰਾਅ ਨਾਲ ਖਤਮ ਹੋਇਆ ਸੀ।




