ਚੰਡੀਗੜ੍ਹ, 2 ਨਵੰਬਰ: ਦੇਸ਼ ਕਲਿੱਕ ਬਿਊਰੋ :
ਦਿਲਜੀਤ ਦੋਸਾਂਝ ਇਸ ਆਸਟ੍ਰੇਲੀਆ ‘ਚ ਸਮੇਂ ਔਰਾ ਟੂਰ ‘ਤੇ ਹਨ। ਇਸ ਟੂਰ ਤੋਂ ਪਹਿਲਾਂ ਉਨ੍ਹਾਂ ਦੇ ਅੱਤਵਾਦੀ ਪੰਨੂ ਦੇ ਵੱਲੋਂ ਦਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਗਈ ਸੀ। ਖਾਲਸਤਾਨੀ ਅੱਤਵਾਦੀ ਪੰਨੂ ਨੇ ਕਿਹਾ ਕਿ ਦਿਲਜੀਤ ਨੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਗਾ ਕੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ। ਜਿਸ ਦੇ ਜਵਾਬ ‘ਚ ਦਿਲਜੀਤ ਨੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਉਨ੍ਹਾਂ ਨੇ ਕੇਬੀਸੀ ਦੇ ਵਿੱਚ ਆਪਣੇ ਕਿਸੇ ਗਾਣੇ ਦੀ ਪ੍ਰਮੋਸ਼ਨ ਲਈ ਜਾਂ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਨਹੀਂ ਗਏ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਲਈ ਗਏ ਸਨ ਅਤੇ ਖਾਸ ਕਰਕੇ ਪੰਜਾਬ ਦੇ ਹੜ੍ਹਾਂ ਦੀ ਗੱਲ ਨੈਸ਼ਨਲ ਪੱਧਰ ‘ਤੇ ਰੱਖਣ ਲਈ ਕੇਬੀਸੀ ਵਿੱਚ ਸ਼ਾਮਲ ਹੋਏ ਸਨ।
ਉੱਥੇ ਹੀ ਹੁਣ ਧਮਕੀ ਤੋਂ ਬਾਅਦ ਆਸਟ੍ਰੇਲੀਆ ‘ਚ ਦਿਲਜੀਤ ਦੋਸਾਂਝ ਨੇ ਮੈਲਬੌਰਨ ‘ਚ ਔਰਾ ਸ਼ੋਅ ਦੇ ਦੌਰਾਨ ਸਟੇਜ ਤੋਂ ਕਿਹਾ ਕਿ ਜਿੱਥੇ ਪੰਜਾਬੀ ਰਲ ਕੇ ਬੈਠ ਗਏ ਉੱਥੇ ਪੰਜਾਬ ਬਣ ਗਿਆ। ਅੱਜ ਸਾਡੇ ਲਈ ਇਹ ਆਸਟ੍ਰੇਲੀਆ ਨਹੀਂ ਸਾਡੇ ਲਈ ਇਹ ਪੰਜਾਬ ਹੈ ਅਤੇ ਦੁਨੀਆਂ ਦਾ ਹਰ ਕੋਨਾ ਪੰਜਾਬੀ ਨਾਲ ਗੂੰਜੂਗਾ ਕਿਉਂਕਿ ਦੁਨੀਆਂ ਦੇ ਹਰ ਕੋਨੇ ‘ਚ ਪੰਜਾਬੀ ਬੈਠੇ ਨੇ। ‘ਤੇ ਅਸੀਂ ਵੀ ਪੂਰਾ ਜ਼ੋਰ ਲਾਵਾਂਗੇ ਤੇ ਦੁਨੀਆਂ ਦੀ ਵੱਡੀ ਤੋਂ ਵੱਡੀ ਸਟੇਜ ਤੋਂ ਪੰਜਾਬੀ ਬੋਲੀ ਜਾਊਗੀ, ਪੰਜਾਬੀ ਬੋਲੀ ਦੀਆਂ ਗੱਲਾਂ ਹੋਣਗੀਆਂ, ‘ਤੇ ਅਸੀਂ ਵੀ ਪੂਰਾ ਜ਼ੋਰ ਲਾਵਾਂਗੇ, ਰੋਕ ਨੀ ਸਕਦਾ ਕੋਈ ਮਈ ਦਾ ਲਾਲ ਸਾਨੂੰ।




