BCCI ਨੇ ਮਹਿਲਾ ਭਾਰਤੀ ਕ੍ਰਿਕਟ ਟੀਮ ਕੀਤਾ ਮਾਲੋਮਾਲ, ਦਿੱਤੇ ਕਰੋੜਾਂ ਰੁਪਏ

ਖੇਡਾਂ ਰਾਸ਼ਟਰੀ

ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਕੱਲ੍ਹ ਹੋਏ ਵਿਸ਼ਵ ਕ੍ਰਿਕਟ ਕੱਪ ਵਿਚ ਇਤਿਹਾਸ ਰਚ ਦਿੱਤਾ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਮਹਿਲਾ ਵਰਲਡ ਕੱਪ 2025 ਨੂੰ ਆਪਣੇ ਨਾਮ ਕਰ ਲਿਆ। ਫਾਈਨਲ ਵਿੱਚ ਭਾਰਤ ਨੇ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਿਰਾ ਦਿੱਤਾ। ਇਸ ਮੈਚ ਵਿੱਚ ਭਾਰਤ ਲਈ ਦਿਪਤੀ ਸ਼ਰਮਾ ਅਤੇ ਸ਼ੇਫਾਲੀ ਵਰਮਾ ਨੇ ਕਮਾਲ ਕਰਕੇ ਦਿਖਾਇਆ ਹੈ। ਵਿਸ਼ਵ ਕੱਪ ਜਿੱਤਣ ਲਈ ਸਾਰੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ। ਹੁਣ BCCI ਨੇ ਭਾਰਤੀ ਮਹਿਲਾ ਟੀਮ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ।

51 ਕਰੋੜ ਰੁਪਏ ਦੇਵੇਗਾ BCCI ਬੀਸੀਸੀਆਈ ਨੇ ਭਾਰਤੀ ਮਹਿਲਾ ਟੀਮ ਲਈ 51 ਕਰੋੜ ਰੁਪਏ ਦਾ ਨਗਦ ਪੁਰਸ਼ਕਾਰ ਦੇਣ ਦਾ ਐਲਾਨ ਕੀਤਾ ਹੈ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਬੀਸੀਸੀਆਈ ਭਾਰਤੀ ਮਹਿਲਾ ਟੀਮ ਦੇ ਵਰਲਡ ਕੱਪ ਦਾ ਖਿਤਾਬ ਜਿੱਤਣ ਉਤੇ ਬਹੁਤ ਹੀ ਜ਼ਿਆਦਾ ਖੁਸ਼ ਹੈ। ਜਦੋਂ ਤੋਂ ਜੈ ਸ਼ਾਹ ਨੇ ਮਹਿਲਾ ਕ੍ਰਿਕੇਟ ਨੂੰ ਵਧਾਵਾ ਦੇਣਾ ਸ਼ੁਰੂ ਕੀਤਾ ਸੀ। ਉਦੋਂ ਤੋਂ ਮਹਿਲਾ ਕ੍ਰਿਕੇਟ ਵਿੱਚ ਕਈ ਬਦਲਾਅ ਆਏ ਹਨ। ਪਹਿਲਾਂ ਪੁਰਸਕਾਰ ਰਕਮ 2.88 ਮਿਲੀਅਨ ਡਾਲਰ ਸੀ, ਅਤੇ ਹੁਣ ਇਸ ਨੂੰ ਵਧਾ ਕੇ 14 ਮਿਲੀਅਨ ਡਾਲਰ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਪੂਰੀ ਟੀਮ, ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ ਲਈ 51 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।