ਭਿਆਨਕ ਸੜਕ ਹਾਦਸਾ, 50 ਲੋਕਾਂ ਉਤੇ ਚੜ੍ਹਿਆ ਟਰੱਕ, 14 ਦੀ ਮੌਤ

ਪੰਜਾਬ ਰਾਸ਼ਟਰੀ

ਜੈਪੁਰ, 3 ਨਵੰਬਰ, ਦੇਸ਼ ਕਲਿੱਕ ਬਿਓਰੋ :

ਅੱਜ ਰਾਜਸਥਾਨ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ 14 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਜੈਪੁਰ ਵਿੱਚ ਇਕ ਬੇਕਾਬੂ ਡੰਪਰ ਨੇ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਬੇਕਾਬੂ ਡੰਪਰ ਨੇ ਘੱਟ ਤੋਂ ਘੱਟ 50 ਲੋਕਾਂ ਨੂੰ ਕੁਚਲ ਦਿੱਤਾ ਹੈ। ਅਜਿਹੇ ਵਿਚ ਮੌਤਾਂ ਦਾ ਅੰਕੜਾ ਹੋਰ ਵੱਧ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਬੇਕਾਬੂ ਡੰਪਰ ਨੇ ਪਲਟ ਗਿਆ। ਇਸ ਦੌਰਾਨ ਕੁਝ ਲੋਕਾਂ ਦੇ ਦਬੇ ਹੋਣ ਦੀ ਸੂਚਨਾ ਮਿਲ ਰਹੀ ਹੈ। ਘਟਲਾ ਹਰਮਾੜਾ ਥਾਣਾ ਖੇਤਰ ਦੇ ਲੋਹਾਮੰਡੀ ਰੋਡ ਉਤੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਅਤੇ ਮੁੱਖ ਮਾਰਗ ਦੀ ਆਵਾਜਾਈ ਹੋਰ ਰਸਤੇ ਕੀਤੀ ਗਈ।

ਡੰਪਰ ਨੇ 10 ਵਾਹਨਾਂ ਨੂੰ ਟੱਕਰ ਮਾਰੀ। ਇਨ੍ਹਾਂ 10 ਵਾਹਨਾਂ ਵਿੱਚ ਕਾਰ ਅਤੇ ਬਾਈਕ ਦੋਵੇਂ ਸ਼ਾਮਲ ਹਨ। ਜ਼ਖਮੀਆਂ ਨੂੰ ਐਸਐਮਐਸ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।