ਟੋਰਾਂਟੋ, 2 ਨਵੰਬਰ (ਗੁਰਮੀਤ ਸੁਖਪੁਰ):
ਕੈਨੇਡਾ ਵਿੱਚ ਵਿਦੇਸ਼ੀਆਂ ਲਈ ਆਪਣੇ ਦੇਸ਼ਾਂ ਵਿਚ ਜਾਨ ਨੂੰ ਖਤਰਾ ਦੱਸ ਕੇ ਸ਼ਰਨ ਲੈਣ ਲਈ ਅਪਲਾਈ ਕਰਨਾ ਪਹਿਲਾਂ ਦੀ ਤਰ੍ਹਾਂ ਸੌਖਾ ਨਹੀਂ ਹੋਵੇਗਾ। ਨਵਾਂ ਬਿੱਲ ਸੰਸਦ ਵਿਚ ਪੇਸ਼ ਕਰਦਿਆਂ ਇੰਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਜ ਡੀਏਬ ਨੇ ਕਿਹਾ ਹੈ ਕਿ ਕੈਨੇਡਾ ਵਿਚ ਅਸਾਈਲਮ ਸਿਸਟਮ ਪੱਕੀ ਇੰਮੀਗ੍ਰੇਸ਼ਨ
ਲੈਣ ਦਾ ਸੌਖਾ ਤਰੀਕਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲ 12 ਰਾਹੀਂ ਦੋ ਨਿਯਮ ਸ਼ਾਮਲ ਕੀਤੇ ਗਏ ਹਨ ।ਜਿਸ ਵਿੱਚ ਕਨੇਡਾ ਵਿੱਚ ਦਾਖਲ ਹੋਣ ਤੋਂ ਇੱਕ ਸਾਲ ਮਗਰੋਂ ਅਸਾਈਲਮ ਅਪਲਾਈ ਕਰਨਾ ਸੰਭਵ ਨਹੀਂ ਹੋਵੇਗਾ।ਇਹ ਬਿੱਲ ਪਾਸ ਹੋਣ ਮਗਰੋਂ ਨਵਾਂ ਨਿਯਮ 24 ਜੂਨ 2020 ਤੋਂ ਲਾਗੂ ਕੀਤਾ ਜਾਵੇਗਾ।ਜਿਸ ਨਾਲ ਵੱਡੀ ਗਿਣਤੀ ਵਿਚ ਵਿਦੇਸ਼ੀ ਖ਼ਾਸ ਕਰਕੇ ਪੰਜਾਬੀਆਂ ਦੇ ਵਿਚਾਰ ਅਧੀਨ ਪਏ ਸ਼ਰਨਾਰਥੀ ਕੇਸ ਖਤਮ ਕਰ ਦਿੱਤੇ ਜਾਣ ਦੀ ਸੰਭਾਵਨਾ ਬਣ ਜਾਵੇਗੀ ਤੇ ਉਨ੍ਹਾਂ ਲਈ ਕੈਨੇਡਾ ਵਿਚ ਰਹਿਣਾ ਕਠਿਨ ਹੋ ਜਾਵੇਗਾ।
ਬੀਤੇ 5 ਕੁ ਸਾਲਾਂ ਦੌਰਾਨ ਵਰਕ ਪਰਮਿਟ,ਸਟੱਡੀ ਪਰਮਿਟ ਜਾਂ ਵਿਜ਼ਟਰ ਵਜੋਂ ਕੈਨੇਡਾ ਵਿਚ ਦਾਖਲ ਹੋ ਕੇ ਪੱਕੀ ਇੰਮੀਗ੍ਰੇਸ਼ਨ ਲਈ ਅਸਾਈਲਮ ਅਪਲਾਈ ਕਰਨ ਵਾਲੇ ਵਿਦੇਸ਼ੀ ਇਸ ਕਾਨੂੰਨ ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ।ਦੂਸਰਾ ਨਿਯਮ ਅਮਰੀਕਾ ਤੋਂ ਕੈਨੇਡਾ ਵਿੱਚ ਵੜ
ਕੇ ਦੋ ਹਫਤਿਆਂ ਤੋਂ ਬਾਅਦ ਅਸਾਈਲਮ ਅਪਲਾਈ
ਕਰਨਾ ਸੰਭਵ ਨਹੀਂ ਰਹੇਗਾ। ਮੰਤਰੀ ਡਿਆਬ ਨੇ ਕਿਹਾ ਕਿ
ਬਿੱਲ 12 ਕੈਨੇਡਾ ਵਿਚ ਇੰਮੀਗ੍ਰੇਸ਼ਨ ਸਿਸਟਮ ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਜਾ ਰਿਹਾ ਹੈ।




