ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੇਸਮੈਂਟ ਵਿੱਚ ਹੋਇਆ ਧਮਾਕਾ

ਕੌਮਾਂਤਰੀ

ਨਵੀਂ ਦਿੱਲੀ, 4 ਨਵੰਬਰ: ਦੇਸ਼ ਕਲਿੱਕ ਬਿਊਰੋ :

ਮੰਗਲਵਾਰ ਨੂੰ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਬੇਸਮੈਂਟ ਕੈਫੇਟੇਰੀਆ ਵਿੱਚ ਗੈਸ ਸਿਲੰਡਰ ਫਟਣ ਦੀ ਖਬਰ ਸ੍ਹਾਮਣੇ ਆਈ ਹੈ। ਗੈਸ ਸਿਲੰਡਰ ਫਟਣ ਕਾਰਨ ਇੱਕ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਨੇ ਸਾਰੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸੁਪਰੀਮ ਕੋਰਟ ‘ਚ ਮੌਜੂਦ ਲੋਕ ਘਬਰਾ ਗਏ। ਹਾਲਾਂਕਿ ਇਸ ਧਮਾਕੇ ‘ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦੋਂ ਕਿ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਧਮਾਕੇ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ। ਅਧਿਕਾਰੀਆਂ ਅਨੁਸਾਰ, ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ। ਧਮਾਕੇ ਤੋਂ ਬਾਅਦ, ਵਕੀਲਾਂ ਅਤੇ ਅਦਾਲਤੀ ਸਟਾਫ਼ ਨੇ ਤੁਰੰਤ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਇਸਲਾਮਾਬਾਦ ਦੇ ਇੰਸਪੈਕਟਰ ਜਨਰਲ ਅਲੀ ਨਾਸਿਰ ਰਿਜ਼ਵੀ ਵੀ ਮੌਕੇ ‘ਤੇ ਪਹੁੰਚੇ। ਇੱਕ ਬੰਬ ਨਿਰੋਧਕ ਦਸਤੇ ਨੇ ਇਮਾਰਤ ਦਾ ਮੁਆਇਨਾ ਕੀਤਾ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਕੈਫੇਟੇਰੀਆ ਦੇ ਸੈਂਟਰਲ ਏਸੀ ਪਲਾਂਟ ‘ਤੇ ਰੱਖ-ਰਖਾਅ ਦੇ ਕੰਮ ਦੌਰਾਨ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਤਕਨੀਕੀ ਨੁਕਸ ਕਾਰਨ ਹੋਇਆ ਹੈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਹਮਲਾ ਨਹੀਂ, ਸਗੋਂ ਇੱਕ ਹਾਦਸਾ ਜਾਪਦਾ ਹੈ। ਬਚਾਅ ਟੀਮਾਂ ਨੇ ਖੇਤਰ ਨੂੰ ਸੁਰੱਖਿਅਤ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।