ਨਵੀਂ ਦਿੱਲੀ, 4 ਨਵੰਬਰ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਤੇਲ ਕੰਪਨੀਆਂ ਨੇ ਅੱਜ 4 ਨਵੰਬਰ 2025 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਦੇ ਭਾਅ ਜਾਰੀ ਕਰ ਦਿੱਤੇ ਹਨ। ਅੱਜ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੇ ਭਾਅ ਸਬੰਧੀ ਅਪਡੇਟ ਕੀਤਾ ਗਿਆ। ਅੱਜ ਜਾਰੀ ਕੀਮਤਾਂ ਮੁਤਾਬਕ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਹੈ। petrol and diesel
ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਮਤਾਂ ਮੁਤਾਬਕ ਅੱਜ ਦਿੱਲੀ ਵਿੱਚ ਪੈਟਰੋਲ 94.77 ਰੁਪਏ ਅਤੇ ਡੀਜ਼ਲ 87.67 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ 103.50 ਰੁਪਏ ਅਤੇ ਡੀਜ਼ਲ 90.03 ਪ੍ਰਤੀ ਲੀਟਰ ਹੈ। ਕੋਲਕਾਤਾ ’ਚ ਪੈਟਰੋਲ 105.41 ਰੁਪਏ ਅੇਤ ਡੀਜ਼ਲ 91.02 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿਚ ਪੈਟਰੋਲ 101.03 ਅਤੇ ਡੀਜ਼ਲ 92.61 ਰੁਪਏ ਪ੍ਰਤੀ ਲੀਟਰ ਹੈ।




