ਬਰਨਾਲਾ, 4 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦਾ ਨੌਜਵਾਨ ਫੌਜ ਵਿੱਚ ਡਿਊਟੀ ਨਿਭਾਉਂਦਾ ਹੋਇਆ ਸ੍ਰੀਨਗਰ ਦੇ ਬਡਗਾਮ ਵਿੱਚ ਸ਼ਹੀਦ ਹੋ ਗਿਆ। ਬਰਨਾਲਾ ਜ਼ਿਲ੍ਹਾ ਦੇ ਪਿੰਡ ਠੁੱਲੀਵਾਲ ਦਾ ਨੌਜਵਾਨ ਜਗਸੀਰ ਸਿੰਘ ਸਿੱਖ ਰੈਜੀਮੈਂਟ ਵਿਚ ਸ੍ਰੀਨਗਰ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਦੇਰ ਰਾਤ ਨੂੰ ਉਸਦੇ ਸ਼ਹੀਦ ਹੋਣ ਦੀ ਖਬਰ ਪਿੰਡ ਮਿਲੀ। ਜਗਸੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦਾ ਸਾਲ 2015 ਵਿੱਚ ਵਿਆਹ ਹੋਇਆ ਸੀ, ਜਿਸ ਦੇ ਇਕ ਬੱਚਾ ਵੀ ਹੈ। ਸ਼ਹੀਦ ਜਗਸੀਰ ਸਿੰਘ ਦੀ ਦੇਹ 5 ਨਵੰਬਰ ਦੀ ਸਵੇਰ ਨੂੰ ਪਿੰਡ ਠੁੱਲੀਵਾਲ ਪਹੁੰਚੇਗੀ। ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸ਼ਹੀਦ ਜਗਸੀਰ ਸਿੰਘ 2012 ਵਿੱਚ ਆਪਣੀ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਮਾਰਚ 2026 ਵਿੱਚ ਫੌਜ ਤੋਂ ਸੇਵਾਮੁਕਤ ਹੋਣ ਵਾਲਾ ਸੀ।




