ਮੋਹਾਲੀ ਦੀ ਇਕ ਟਰੈਵਲਜ਼ ਫਰਮ ਦਾ ਲਾਇਸੰਸ ਮੁਅੱਤਲ

ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਨਵੰਬਰ, ਦੇਸ਼ ਕਲਿੱਕ ਬਿਓਰੋ :
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਗੁਲਾਟੀ ਟਰੈਵਲਜ਼ ਫਰਮ, ਐਸ.ਸੀ.ਓ. ਨੰਬਰ 04, ਪਹਿਲੀ ਮੰਜ਼ਿਲ, ਬਾਂਸਾ ਵਾਲੀ ਚੁੰਗੀ, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਗੁਲਾਟੀ ਟਰੈਵਲਜ਼ ਦੇ ਮਾਲਕ ਨਵਨੀਤ ਗੁਲਾਟੀ ਪੁੱਤਰ ਹਜ਼ਾਰੀ ਲਾਲ ਗੁਲਾਟੀ (ਮਕਾਨ ਨੰਬਰ 3017, ਸੈਕਟਰ 40-ਡੀ, ਚੰਡੀਗੜ੍ਹ) ਨੂੰ ਕੰਸਲਟੈਂਸੀ, ਆਈਲੈਟਸ ਕੋਚਿੰਗ ਇੰਸਟੀਚਿਊਟ, ਟਰੈਵਲ ਏਜੰਸੀ ਅਤੇ ਟਿਕਟਿੰਗ ਏਜੰਟ ਦੇ ਕੰਮ ਲਈ ਲਾਇਸੰਸ ਨੰ: 691/ਆਈ.ਸੀ. ਮਿਤੀ 17.07.2024 ਨੂੰ ਜਾਰੀ ਕੀਤਾ ਗਿਆ ਸੀ, ਜੋ ਮਿਤੀ 16.07.2029 ਤੱਕ ਵੈਧ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਮ ਨੂੰ ਇਸ ਦਫ਼ਤਰ ਵੱਲੋਂ ਮਹੀਨਾਵਾਰ, ਛਿਮਾਹੀ ਅਤੇ ਸੈਮੀਨਾਰ/ਇਸ਼ਤਿਹਾਰ ਸਬੰਧੀ ਰਿਪੋਰਟਾਂ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਹਾਲਾਂਕਿ, ਲਾਇਸੰਸ ਜਾਰੀ ਹੋਣ ਤੋਂ ਬਾਅਦ ਤੋਂ ਅੱਜ ਤੱਕ ਕੋਈ ਰਿਪੋਰਟ ਜਾਂ ਸਵੈ-ਘੋਸ਼ਣਾ ਫਾਰਮ ਇਸ ਦਫ਼ਤਰ ਨੂੰ ਨਹੀਂ ਭੇਜੇ ਗਏ ਅਤੇ ਨਾ ਹੀ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ ਛਿਮਾਹੀ ਰਿਪੋਰਟਾਂ ਭੇਜਣ ਸਬੰਧੀ ਕੋਈ ਸਬੂਤ ਪ੍ਰਦਾਨ ਕੀਤਾ ਗਿਆ।

ਇਸ ਉਲੰਘਣਾ ਸਬੰਧੀ ਲਾਇਸੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਨਿਰਧਾਰਤ ਸਮਾਂ ਬੀਤਣ ਦੇ ਬਾਵਜੂਦ ਕੋਈ ਜਵਾਬ ਜਾਂ ਰਿਪੋਰਟ ਪ੍ਰਾਪਤ ਨਹੀਂ ਹੋਈ। ਐਕਟ ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਅਨੁਸਾਰ ਲਾਜ਼ਮੀ ਨਿਯਮਾਂ ਦੀ ਉਲੰਘਣਾ ਹੋਣ ਕਾਰਨ ਫਰਮ ਦਾ ਲਾਇਸੰਸ ਮਿਤੀ 30.10.2025 ਤੋਂ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਨਾਲ ਹੀ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਅੰਦਰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।