ਅੰਮ੍ਰਿਤਸਰ, 7 ਨਵੰਬਰ, ਦੇਸ਼ ਕਲਿਕ ਬਿਊਰੋ :
ਅੱਜ ਸਵੇਰੇ ਅੱਡਾ 3-ਏ ਚੌਕ ਨੇੜੇ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਨੌਜਵਾਨ ਅਕਾਲੀ ਆਗੂ ਮੁਖਵਿੰਦਰ ਸਿੰਘ ਉਰਫ਼ ਮੁੱਖਾ, ਜੋ ਕਿ ਮਰੜੀ ਖੁਰਦ ਦੇ ਵਸਨੀਕ ਬਲਕਾਰ ਸਿੰਘ ਦਾ ਪੁੱਤਰ ਸੀ, ‘ਤੇ ਗੋਲੀਆਂ ਚਲਾ ਦਿੱਤੀਆਂ।
ਰਿਪੋਰਟਾਂ ਅਨੁਸਾਰ, ਮੁਖਵਿੰਦਰ ਸਿੰਘ ਆਪਣੀ ਭਤੀਜੀ ਜੋ ਕਿ ਖਾਲਸਾ ਕਾਲਜ ਦੀ ਵਿਦਿਆਰਥਣ ਹੈ, ਨੂੰ ਬੱਸ ‘ਚ ਚੜ੍ਹਾਉਣ ਲਈ ਪਹੁੰਚਿਆ ਸੀ। ਮੋਟਰਸਾਈਕਲ ‘ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਅਚਾਨਕ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਮੁਖਵਿੰਦਰ ਸਿੰਘ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।




