ਪੰਜਾਬ ਦੇ Ex DGP ਅਤੇ ਸਾਬਕਾ ਮੰਤਰੀ ਦੇ ਪੁੱਤ ਦੇ ਮੌਤ ਮਾਮਲੇ ਦੀ CBI ਕਰੇਗੀ ਜਾਂਚ, ਮਾਮਲਾ ਦਰਜ

ਪੰਜਾਬ

ਚੰਡੀਗੜ੍ਹ, 7 ਨਵੰਬਰ, ਦੇਸ਼ ਕਲਿੱਕ ਬਿਓਰੋ :

ਸੀਬੀਆਈ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੈਬਨਿਟ ਮੰਤਰੀ ਖਿਲਾਫ ਪੁੱਤ ਦੇ ਕਤਲ ਮਾਮਲੇ ਵਿਚ ਹੁਣ ਸੀਬੀਆਈ ਵੱਲੋਂ ਜਾਂਚ ਕੀਤੀ ਜਾਵੇਗੀ, ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਸਦੀ ਪਤਨੀ ਰਜੀਆ ਸੁਲਤਾਨਾ ਅਤੇ ਹੋਰਨਾਂ ਖਿਲਾਫ ਉਨ੍ਹਾਂ ਦੇ ਬੇਟੇ ਅਕੀਲ ਅਖਤਰ ਦੇ ‘ਕਤਲ’ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਬੇਟੇ ਅਕੀਲ ਦੀ 16 ਅਕਤੂਬਰ ਨੂੰ ਪੰਚਕੂਲਾ ਵਿਖੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ।

ਸੀਬੀਆਈ ਵੱਲੋਂ ਬੀਤੇ ਦੇਰ ਰਾਤ ਨੂੰ ਜਾਬੀ ਬਿਆਨ ਵਿਚ ਕਿਹਾ ਗਿਆ ਹੈ, ‘ਕੇਂਦਰੀ ਜਾਂਚ ਬਿਓਰੋ (CBI) ਨੇ 6 ਨਵੰਬਰ ਨੂੰ ਅਕੀਲ ਅਖਤਾਰ ਕਤਲਕਾਂਡ ਵਿਚ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਇਸ ਦੋਸ਼ ਉਤੇ ਦਰਜ ਕੀਤੀ ਗਈ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਪੰਜਾਬ ਦੀ ਸਾਬਕਾ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨ ਦੇ ਬੇਟੇ ਅਕੀਲ ਅਖਤਰ, ਜੋ ਵਰਤਮਾਨ ਵਿਚ ਪੰਚਕੂਲਾ ਵਿਚ ਮਨਸਾ ਦੇਵੀ ਮੰਦਰ ਦੇ ਨੇੜੇ ਸੈਕਟਰ 4 ਵਿਚ ਰਹਿੰਦੇ ਹਨ, ਦੀ 16 ਅਕਤੂਬਰ ਨੂੰ ਸ਼ੱਕੀ ਹਾਲਤ ਵਿਚ ਮੌਤ ਹੋ ਗਈ।‘

ਜ਼ਿਕਰਯੋਗ ਹੈ ਕਿ ਸਾਬਕਾ ਡੀਜੀਪੀ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਉਤੇ ਬੇਟੇ ਦੇ ਕਤਲ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਜਦੋਂ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਕ ਪੁੱਤ ਦੇ ਚਲੇ ਜਾਣ ਤੋਂ ਵੱਧ ਕੀ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਸੀ ਕਿ ਬੇਟਾ ਨਸ਼ਾ ਕਰਨ ਦਾ ਆਦੀ ਸੀ, ਜਿਸ ਦੇ ਚਲਦਿਆਂ ਉਸਦੀ ਮੌਤ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।