ਸਿਹਤ ਲਈ ਬਹੁਤ ਲਾਭਦਾਇਕ ਹੈ ਮੂੰਗਫ਼ਲੀ

ਸਿਹਤ

ਸਰਦੀਆਂ ਦੇ ਸ਼ੁਰੂਆਤ ਵਿਚ ਹੀ ਮੂੰਗਫਲੀ ਦੀਆਂ ਦੁਕਾਨਾਂ ਬਾਜ਼ਾਰਾਂ ਵਿਚ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸਰਦੀਆਂ ਵਿਚ ਮੂੰਗ ਫਲੀ ਖਾਣ ਲਈ ਬਹੁਤ ਦਿਲ ਕਰਦਾ ਹੈ। ਮੂੰਗਫਲੀ ਸਵਾਦ ਲਈ ਹੀ ਨਹੀਂ, ਸਰੀਰ ਲਈ ਵੀ ਬਹੁਤ ਜ਼ਰੂਰੀ ਹੈ। ਮੂੰਗਫਲੀ ਦੇ ਬਹੁਤ ਜ਼ਿਆਦਾ ਲਾਭ ਹੁੰਦੇ ਹਨ। ਮੂੰਗਫਲੀ ਨੂੰ ਗਰੀਬਾਂ ਦਾ ਡਰਾਈ ਫਰੂਟ ਵੀ ਕਿਹਾ ਜਾਂਦਾ ਹੈ। ਇਸ ਵਿਚ ਉਹ ਸਾਰੇ ਪੌਸ਼ਕ ਤੱਤ ਹੁੰਦੇ ਹਨ ਜੋ ਮਹਿੰਗੇ ਡਰਾਈ ਫਰੂਟਾਂ ਜਿਵੇਂ ਬਾਦਾਮ ਅਤੇ ਕਾਜੂ ਵਿਚ ਹੁੰਦੇ ਹਨ। Peanuts

ਮੂੰਗਫਲੀ ਇਕ ਸਸਤਾ, ਸਵਾਦਿਸ਼ਟ ਅਤੇ ਪੌਸ਼ਟਿਕ ਸੁਪਰਫੂਡ ਹੈ ਜੋ ਨਾ ਸਿਰਫ ਅਨਰਜ਼ੀ ਵਧਾਉਂਦਾ, ਸਗੋਂ ਦਿਲ, ਦਿਮਾਗ, ਚਮੜੀ ਅਤੇ ਬਾਲਾਂ ਨੂੰ ਵੀ ਹੇਲਦੀ ਰੱਖਦਾ ਹੈ। ਜੇਕਰ ਤੁਸੀਂ ਰੋਜ਼ਾਨਾ ਥੋੜ੍ਹੀ ਮੂੰਗਫਲੀ ਨੂੰ ਆਪਣੇ ਖਾਣੇ ਵਿਚ ਸ਼ਾਮਲ ਕਰਦੇ ਹੋ, ਤਾਂ ਇਹ ਤੁਹਾਨੂੰ ਲੰਬੇ ਸਮੇਂ ਤੱਕ ਫਿਟ ਅਤੇ ਐਕਟਿਵ ਰਖ ਸਕਦੀ ਹੈ। ਰੋਜ਼ਾਨਾ 25-30 ਗ੍ਰਾਮ ਮੂੰਗਫਲੀ ਭਾਵ ਮੁੱਠੀ ਭਰ ਕੁ ਵੀ ਖਾਣਾ ਸਿਹਤ ਲਈ ਸਹੀ ਹੁੰਦਾ ਹੈ, ਕਿਉਂਕਿ ਕਿਸੇ ਵੀ ਚੀਜ ਨੂੰ ਜ਼ਿਆਦਾ ਖਾਣਾ ਵੀ ਨੁਕਸਾਨ ਹੋ ਸਕਦਾ ਹੈ।

ਪ੍ਰੋਟੀਨ ਦਾ ਭੰਡਾਰ

ਮੂੰਗਫਲੀ ਵਿਚ ਪ੍ਰੋਟੀਨ ਬਹੁਤ ਮਾਤਰਾ ਵਿਚ ਹੁੰਦਾ ਹੈ। 100 ਗ੍ਰਾਮ ਮੂੰਗਫਲੀ ਵਿਚ ਲਗਭਗ 25-26 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਅੰਡੇ ਅਤੇ ਕਾਜੂ ਤੋਂ ਵੀ ਜ਼ਿਆਦਾ ਹੁੰਦੀ ਹੈ। 100 ਗ੍ਰਾਮ ਆਂਡੇ ਵਿਚ ਲਗਭਗ 13 ਗ੍ਰਾਮ ਪ੍ਰੋਟੀਨ ਹੁੰਦੀ ਹੈ ਅਤੇ 10 ਗ੍ਰਾਮ ਕਾਜੂ ਵਿਚ 18 ਗ੍ਰਾਮ ਪ੍ਰੋਟੀਨ ਹੁੰਦੀ ਹੈ।

ਦਿਲ ਨੂੰ ਰੱਖੇ ਮਜ਼ਬੂਤ

‘ਮੋਨੋਅਨਸੈਚੁਰੇਟਿਡ’ ਅਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡਸ ਮੂੰਗਫਲੀ ਵਿਚ ਹੁੰਦੇ ਹਨ ਜੋ ਖਰਾਬ ਕੋਲੇਸਟਰੋਲ (LDL) ਨੂੰ ਘਟਾ ਕੇ ਚੰਗੇ ਕੋਲੇਸਟਰੋਲ (HDL) ਨੂੰ ਵਧਾਉਂਦੇ ਹਨ। ਇਸ ਨਾਲ ਹਾਰਟ ਬਲੌਕੇਜ ਅਤੇ ਸਟ੍ਰੋਕ ਵਰਗੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ। ਇਸ ਨਾਲ ਇਸ ਵਿਚ ਐਂਟੀਆਕਸੀਡੇਂਟ ‘ਰੇਸਵੇਰਾਟ੍ਰੋਲ’ ਵੀ ਪਾਇਆ ਜਾਂਦਾ ਹੈ ਜੋ ਦਿਲ ਨੂੰ ਮਜ਼ਬੂਤ ਬਣਾਉਣ ਵਿਚ ਸਹਾਈ ਹੁੰਦਾ ਹੈ।

ਦਿਮਾਗ ਅਤੇ ਯਾਦਦਾਸ਼ਤ ਲਈ ਲਾਭਦਾਇਕ

ਮੂੰਗਫਲੀ ਵਿਚ ਮੌਜੂਦਾ ਨਿਆਸਿਨ ਅਤੇ ਵਿਟਾਮਿਨ B3 ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਹ ਨਰਵਸ ਸਿਸਟਮ ਨੂੰ ਸ਼ਾਂਤ ਰੱਖਦਾ ਹੈ ਅਤੇ ਅਲਜਾਈਮਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਬੱਚਿਆਂ ਲਈ ਇਹ ਦਿਮਾਗ ਤੇਜ ਕਰਨ ਵਾਲਾ ਸਨੈਕ ਵੀ ਹੈ, ਇਸ ਲਈ ਬੱਚਿਆਂ ਦੀ ਡਾਈਟ ਵਿਚ ਮੂੰਗਫਲੀ ਜਾਂ ਪੀਨਟ ਬਟਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ।

ਚਮੜੀ ਅਤੇ ਬਾਲਾਂ ਲਈ ਲਾਭ

ਮੂੰਗਫਲੀ ਵਿਚ ਵਿਟਾਮਿਨ E ਅਤੇ ਜਿੰਕ ਸਿਕਨ ਨੂੰ ਚਮਕਦਾਰ ਅਤੇ ਬਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਏਜਿੰਗ ਪ੍ਰੋਸੇਸ ਨੂੰ ਹੌਲੀ ਕਰਦੀ ਹੈ ਅਤੇ ਚਮੜੀ ਨੂੰ ਅੰਦਰ ਤੋਂ ਹਾਈਡ੍ਰੇਟ ਰੱਖਣ ਵਿਚ ਵੀ ਕੰਮ ਆਉਂਦੀ ਹੈ। ਮੂੰਗਫਲੀ ਦਾ ਤੇਲ ਵੀ ਬਾਲਾਂ ਅਤੇ ਚਮੜੀ ਲਈ ਬਹੁਤ ਵਧੀਆ ਕੰਮ ਹੈ।

ਸ਼ੂਗਰ ਕੰਟਰੋਲ ਲਈ ਮਦਦਗਾਰ

ਮੂੰਗਫਲੀ ਵਿਚ ਗਲਾਈਸੇਮਿਕ ਇੰਡੇਕਸ ਬਹੁਤ ਘੱਟ ਹੁੰਦਾਹੈ, ਜਿਸ ਨਾਲ ਬਲੱਡ ਸ਼ੂਗਰ ਤੇਜੀ ਨਾਲ ਵਧਣ ਨਹੀਂ ਦਿੰਦੀ। ਡਾਈਬਿਟੀਜ਼ ਦੇ ਮਰੀਜ਼ਾਂ ਲਈ ਇਹ ਇਕ ਹੈਲਦੀ ਸਨੈਕ ਆਪਸ਼ਨ ਹੋ ਸਕਦੀ ਹੈ, ਪ੍ਰੰਤੂ ਇਸ ਨੂੰ ਸੀਮਤ ਮਾਤਰਾ ਵਿਚ ਹੀ ਖਾਣਾ ਚਾਹੀਦਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।