ਚੰਡੀਗੜ੍ਹ, 7 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਨੇ ਇਕ ਪੀਸੀਐਸ ਅਧਿਕਾਰੀ ਉਤੇ ਵੱਡੀ ਕਾਰਵਾਈ ਕਰਕੇ ਹੋਏ ਮੁਅੱਤਲ ਕੀਤਾ ਹੈ। ਸਰਕਾਰ ਨੇ ਮੋਗਾ ਦੀ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂਮਿਤਾ ਨੂੰ ਮੁਅੱਤਲ ਕੀਤਾ ਗਿਆ ਹੈ। ਮੁੱਖ ਸਕੱਤਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਤੋਂ ਬਹਾਦਰਵਾਲਾ ਤੋਂ ਨਿਕਲਣ ਵਾਲੇ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਮੌਕੇ ਮੁਅੱਵਜੇ ਵਿਚ ਗੜਬੜੀ ਕੀਤੀ ਗਈ ਸੀ। ਜਿਸ ਤੋਂ ਬਾਅਦ ਵਿਜੀਲੈਂਸ ਬਿਓਰੋ ਵੱਲੋਂ ਪੀਸੀਐਸ ਅਧਿਕਾਰੀ ਖਿਲਾਫ ਚਾਰਜਸੀਟ ਤਿਆਰ ਕੀਤੀ ਗਈ ਸੀ।





