ਨਵੀਂ ਦਿੱਲੀ, 8 ਨਵੰਬਰ: ਦੇਸ਼ ਕਲਿੱਕ ਬਿਓਰੋ :
ਭਾਰਤ ਨੇ ਆਸਟ੍ਰੇਲੀਆ ਨੂੰ ਉਸ ਦੇ ਹੀ ਘਰ ‘ਚ ਟੀ-20 ਸੀਰੀਜ਼ ਵਿੱਚ 2-1 ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਮੀਂਹ ਕਾਰਨ ਡਰਾਅ ਰਿਹਾ। ਸੀਰੀਜ਼ ਦਾ ਪਹਿਲਾ ਮੈਚ ਵੀ ਡਰਾਅ ‘ਤੇ ਖਤਮ ਹੋਇਆ ਸੀ। ਭਾਰਤ ਨੇ ਸੀਰੀਜ਼ ਦਾ ਚੌਥਾ ਅਤੇ ਤੀਜਾ ਮੈਚ ਜਿੱਤਿਆ ਸੀ, ਜਦੋਂ ਕਿ ਆਸਟ੍ਰੇਲੀਆ ਨੇ ਦੂਜਾ ਜਿੱਤਿਆ ਸੀ। ਜਿਸ ਕਾਰਨ ਭਾਰਤ ਨੇ ਇਹ ਸੀਰੀਜ਼ ਵਿੱਚ 2-1 ਨਾਲ ਜਿੱਤ ਲਈ ਹੈ।
ਅੱਜ ਦੇ ਮੈਚ ‘ਚ ਬ੍ਰਿਸਬੇਨ ਦੇ ‘ਦ ਗਾਬਾ’ ਵਿਖੇ ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 4.5 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਬਣਾਈਆਂ ਸਨ, ਜਦੋਂ ਮੌਸਮ ਖਰਾਬ ਹੋ ਗਿਆ ਤਾਂ ਖੇਡ ਰੋਕ ਦਿੱਤੀ ਗਈ। ਓਪਨਰ ਅਭਿਸ਼ੇਕ ਸ਼ਰਮਾ 23 ਅਤੇ ਸ਼ੁਭਮਨ ਗਿੱਲ 29 ਦੌੜਾਂ ‘ਤੇ ਨਾਬਾਦ ਰਹੇ। ਬਿਜਲੀ ਡਿੱਗਣ ਦੇ ਖਤਰੇ ਕਰਨ ਸਟੇਡੀਅਮ ਦੀਆਂ ਅਗਲੀਆਂ ਸੀਟਾਂ ਦਰਸ਼ਕਾਂ ਤੋਂ ਵੀ ਖਾਲੀ ਕਰਵਾ ਲਈਆਂ ਗਈਆਂ ਸਨ। ਥੋੜ੍ਹੀ ਦੇਰ ਬਾਅਦ ਮੀਂਹ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਮੁਸ ਮੈਚ ਸ਼ੁਰੂ ਨਹੀਂ ਹੋ ਸਕਿਆ। ਲਗਭਗ ਦੋ ਘੰਟੇ ਦੀ ਬਾਰਿਸ਼ ਤੋਂ ਬਾਅਦ, ਮੈਚ ਨੂੰ ਡਰਾਅ ਘੋਸ਼ਿਤ ਕਰ ਦਿੱਤਾ ਗਿਆ।




