ਹੁਣ ਚਾਂਦੀ ਉਤੇ ਵੀ ਮਿਲੇਗਾ Loan, ਸੋਨੇ ਤੇ ਚਾਂਦੀ ਦੇ ਲੋਨ ਸਬੰਧੀ RBI ਵੱਲੋਂ ਨਵੇਂ ਹੁਕਮ ਜਾਰੀ

ਰਾਸ਼ਟਰੀ

ਨਵੀਂ ਦਿੱਲੀ, 8 ਨਵੰਬਰ, ਦੇਸ਼ ਕਲਿੱਕ ਬਿਓਰੋ :

ਕਿਸੇ ਸਮੇਂ ਪੈਸੇ ਦੀ ਲੋੜ ਪੈਣ ਉਤੇ ਹੁਣ ਚਾਂਦੀ ‘’ਤੇ ਲੋਨ ਲੈ ਸਕੋਗੇ। ਭਾਰਤੀ ਰਿਜ਼ਰਵ ਬੈਂਕ (RBI) ਨੇ ਪਹਿਲੀ ਵਾਰ Reserve Bank of india (Lending Against Gold and Silver Collateral) Directions, 2025 ਨਾਮ ਨਾਲ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤਹਿਤ ਹੁਣ ਚਾਂਦੀ ਉਤੇ ਵੀ ਲੋਨ ਲੈਣਾ ਸੰਭਵ ਹੋਵੇਗਾ। ਇਹ ਨਿਯਮ 1 ਅਪ੍ਰੈਲ 2026 ਤੋਂ ਲਾਗੂ ਹੋ ਜਾਣਗੇ।

ਹੁਣ ਤੱਕ ਸਿਰਫ ਸੋਨੇ ਦੇ ਗਹਿਣਿਆਂ ਉਤੇ ਹੀ ਕਰਜ਼ਾ ਦਿੱਤਾ ਜਾਂਦਾ ਸੀ, ਪ੍ਰੰਤੂ ਹੁਣ RBI ਨੇ ਨਿਯਮਾਂ ਵਿਚ ਬਦਲਾਅ ਕਰਦੇ ਹੋਏ ਚਾਂਦੀ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ ਹੈ। ਇਸ ਨਵੀਂ ਵਿਵਸਥਾ ਦੇ ਤਹਿਤ ਕਾਮਰਸ਼ੀਅਲ ਬੈਂਕ, ਸਮਾਲ ਫਾਈਨੈਂਸ ਬੈਂਕ, ਰੀਜਨਲ ਰੂਰਲ ਬੈਂਕ, ਕੋਆਪਰੇਟਿਵ ਬੈਂਕ, NBFCs ਅਤੇ ਹਾਊਸਿੰਗ ਫਾਈਨੈਂਸ ਕੰਪਨੀਆਂ ਹੁਣ ਸੋਨੇ ਦੇ ਨਾਲ ਨਾਲ ਚਾਂਦੀ ਦੇ ਗਹਿਣਿਆਂ ਅਤੇ ਸਿੱਕਿਆਂ ਉਤੇ ਵੀ ਲੋਨ ਦੇ ਸਕਣਗੇ।

RBI ਨੇ ਸਾਫ ਕਿਹਾ ਕਿ ਸੋਨੇ ਜਾਂ ਚਾਂਦੀ ਦੀ ਬ੍ਰਿਕਸ (ਬੁਲੀਅਨ) ਉਤੇ ਲੋਨ ਨਹੀਂ ਮਿਲੇਗਾ। ਇਸ ਤਰ੍ਹਾਂ ਸੋਨਾ ਜਾਂ ਚਾਂਦੀ ਨਾਲ ਜੁੜੇ (ਜਿਵੇਂ FTF ਜਾਂ ਮਿਊਚਅਲ ਫੰਡ) ਉਤੇ ਵੀ ਤੁਸੀਂ ਲੋਨ ਨਹੀਂ ਲੈ ਸਕੋਗੇ।

ਕੀ ਨੇ ਨਵੇਂ ਨਿਯਮ
ਸੋਨੇ ਦੇ ਗਹਿਣਆਂ ਉਤੇ ਜ਼ਿਆਦਾਤਰ 1 ਕਿਲੋ ਤੱਕ ਲੋਨ ਲਿਆ ਜਾ ਸਕਦਾ ਹੈ।
ਚਾਂਦੇ ਦੇ ਗਹਿਣਆਂ ਉਤੇ ਜ਼ਿਆਦਾਤਰ 10 ਕਿਲੋ ਤੱਕ ਲੋਨ ਮਿਲੇਗਾ।
ਸੋਨੇ ਦੇ ਸਿੱਕਿਆਂ ਉਤੇ 50 ਗ੍ਰਾਮ ਤੱਕ ਅਤੇ ਚਾਂਦੇ ਦੇ ਸਿੱਕਿਆਂ ਉਤੇ 500 ਗ੍ਰਾਮ ਤੱਕ ਗਹਿਣੇ ਰੱਖਕੇ ਲੋਨ ਲਿਆ ਜਾ ਸਕੇਗਾ।

ਲੋਨ ਟੂ ਵੈਲਯੂ (LTV)
2.5 ਲੱਖ ਰੁਪਏ ਤੱਕ ਦੇ ਲੋਨ ਉਤੇ 85 ਫੀਸਦੀ ਤੱਕ ਦੀ ਰਕਮ ਮਿਲੇਗੀ।
2.5 ਲੱਖ ਤੋਂ 5 ਲੱਖ ਰੁਪਏ ਤੱਕ 80 ਫੀਸਦੀ ਤੱਕ ਲੋਨ ਮਿਲੇਗਾ।
5 ਲੱਖ ਰੁਪਏ ਤੋਂ ਉਪਰ ਦੇ ਲੋਨ ’ਤੇ 75 ਫੀਸਦੀ ਤੱਕ ਦੀ ਰਕਮ ਮਨਜ਼ੂਰ ਹੋਵੇਗੀ।

ਲੋਣ ਮੋੜਨ ਤੇ ਗਹਿਣੇ ਵਾਪਸ ਲੈਣ ਦੇ ਨਿਯਮ
ਲੋਨ ਪੂਰਾ ਮੌੜਨ ਦੇ ਬਾਅਦ ਬੈਂਕ ਜਾਂ ਸੰਸਥਾ ਨੂੰ 7 ਵਰਕਿੰਗ ਦਿਨਾਂ ਵਿਚ ਗਹਿਣੇ ਜਾਂ ਚਾਂਦੀ ਵਾਪਸ ਹੋਵੇਗੀ। ਦੇਰੀ ਹੋਣ ਉਤੇ ਬੈਂਕ ਨੂੰ ਉਧਾਰਕਰਤਾ ਨੂੰ 5000 ਰੁਪਏ ਪ੍ਰਤੀ ਦਿਨ ਮੁਆਵਜ਼ਾ ਦੇਣਾ ਪਵੇਗਾ।

ਜੇਕਰ ਕੋਈ ਵਿਅਕਤੀ ਕਰਜ਼ਾ ਨਹੀਂ ਮੁੜਦਾ ਤਾਂ, ਬੈਂਕ ਜਾਂ NBFC ਚਾਂਦੀ ਅਤੇ ਸੋਨੇ ਦੀ ਨਿਲਾਮੀ ਕਰ ਸਕਦੀ ਹੈ। ਪ੍ਰੰਤੂ ਉਸ ਤੋਂ ਪਹਿਲਾਂ ਉਧਾਰਕਰਤਾ ਨੂੰ ਨੋਟਿਸ ਦੇਣਾ ਜ਼ਰੂਰੀ ਹੋਵੇਗਾ। ਬੋਲੀ ਸਮੇਂ ਰਜਿਰਵ ਪ੍ਰਾਈਸ ਘੱਟ ਤੋਂ ਘੱਟ 90 ਫੀਸਦੀ ਤੈਅ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।