ਅਮਰੀਕਾ : ਪੁਲਿਸ ਤੋਂ ਬਚਦੇ ਹੋਏ ਨੌਜਵਾਨ ਨੇ ਚਾਰ ਲੋਕਾਂ ਦੀ ਲਈ ਜਾਨ, 11 ਜ਼ਖਮੀ

ਕੌਮਾਂਤਰੀ

ਨਿਊਯਾਰਕ, 9 ਨਵੰਬਰ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਵਿਚ ਪੁਲਿਸ ਦੇ ਬੱਚਣ ਦੇ ਚੱਕ ਵਿਚ ਇਕ ਨੌਜਵਾਨ ਨੇ 4 ਲੋਕਾਂ ਦੀ ਜਾਨ ਲੈ ਲਈ ਅਤੇ 11 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਟਾਮਪਾ ਜ਼ਿਲ੍ਹੇ ਵਿਚ ਬੀਤੇ ਦੇਰ ਰਾਤ ਨੂੰ ਹਾਈ ਸਪੀਡ ਕਾਰ ਚਲਾ ਰਹੇ 22 ਸਾਲਾ ਨੌਜਵਾਨ ਨੇ ਪੁਲਿਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਆਪਣੀ ਕਾਰ ਇਕ ਬਾਰ ਵਿਚ ਵਾੜ੍ਹ ਦਿੱਤੀ। ਇਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਫਲੋਰਿਡਾ ਦੀ ਬਾਰ ਵਿਚ ਲੋਕ ਬੈਠੇ ਹੋਏ ਸਨ। ਇਸ ਦੌਰਾਨ ਇਕ ਕਾਰ ਵਾਹਨਾਂ ਨੂੰ ਤੋੜਦੀ ਹੋਈ ਬਾਰ ਵਿਚ ਜਾ ਦਾਖਲ ਹੋਣ ਕਾਰਨ ਹਾਦਸਾ ਵਾਪਰ ਗਿਆ।

ਪੁਲਿਸ ਅਨੁਸਾਰ ਟਾਮਪਾ ਵਿਚ ਇਕ ਗਸਤ ਦਲ ਨੇ ਰਾਤ ਲਗਭਗ 12 ਵਜ ਕੇ 40 ਮਿੰਟ ਉਤੇ ਇਕ ਤੇਜ਼ ਰਫਤਾਰ ਕਾਰ ਨੂੰ ਦੇਖਿਆ ਸੀ। ਡਰਾਈਵਰ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ। ਇਸ ਕਾਰ ਨੂੰ ਪਹਿਲਾਂ ਹੋਰ ਇਲਾਕੇ ਵਿੱਚ ਸੜਕ ਉਤੇ ਰੇਸ ਲਗਾਉਂਦੇ ਦੇਖਿਆ ਗਿਆ ਸੀ। ਫਲੋਰਿਡਾ ਵਿਚ ਰਾਜਮਾਰਗਾਂ ਉਤੇ ਗਸ਼ਤ ਕਰਨ ਵਾਲੀ ‘ਫਲੋਰਿਡਾ ਹਾਈਵੇ ਪੈਟਰੋਲ’ ਨੇ ਗੱਡੀ ਦੀ ਪਹਿਚਾਣ ਕੀਤੀ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਹ ਯਤਨ ਅਸਫਲ ਰਿਹਾ। ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਗੱਡੀ ਟਾਮਪਾ ਨਾਲ ਸਥਿਤ ਇਤਿਹਾਸਕ ਯਬੋਰ ਸਿਟੀ ਵੱਲ ਤੇਜੀ ਨਾਲ ਵਧੀ ‘ਹਾਈਵੇ ਪੈਟਰੋਲ ਅਧਿਕਾਰੀਆਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਚਣ ਲਈ ਡਰਾਈਵਰ ਨੇ ਗੱਡੀ ਤੇਜ਼ ਕਰ ਦਿੱਤੀ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਤੋਂ ਬਾਅਦ ਕਾਰ ਬ੍ਰੈਡਲੀਜ ਆਂਨ ਸੇਵੇਂਥ ਬਾਰ ਵਿਚ 12 ਤੋਂ ਵੱਧ ਲੋਕਾਂ ਦੀ ਭੀੜ ਵਿਚ ਜਾ ਵੜ੍ਹੀ।

ਪੁਲਿਸ ਮੁਤਾਬਕ ਤਿੰਨ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਚੌਥੇ ਦੀ ਹਸਪਤਾਲ ਵਿਚ ਮੌਤ ਹੋ ਗਈ। ਦੋ ਲੋਕਾਂ ਦੀ ਹਾਲਤ ਗੰਭੀਰ ਹੈ, 7 ਦੀ ਹਾਲਤ ਠੀਕ ਅਤੇ ਦੋ ਨੂੰ ਇਲਾਜ ਤੋਂ ਬਾਅਦ ਛੁੱਟੀ ਕਰ ਦਿੱਤੀ। ਪੁਲਿਸ ਨੇ ਸ਼ੱਕੀ ਦੀ ਪਹਿਚਾਣ 22 ਸਾਲਾ ਸਿਲਾਸ ਸੈਮਪਸਨ ਵਜੋਂ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।