ਮੁੰਬਈ, 11 ਨਵੰਬਰ: ਦੇਸ਼ ਕਲਿੱਕ ਬਿਊਰੋ :
ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਮੁੰਬਈ ਦੇ ਕ੍ਰਿਟੀਕਲ ਕੇਅਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਨੂੰ ਮੰਗਲਵਾਰ ਰਾਤ ਨੂੰ 1 ਵਜੇ ਘਰ ਵਿੱਚ ਬੇਹੋਸ਼ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਅਤੇ ਕਾਨੂੰਨੀ ਸਲਾਹਕਾਰ, ਲਲਿਤ ਬਿੰਦਲ ਨੇ ਦਿੱਤੀ ਸੀ।
ਛੁੱਟੀ ਤੋਂ ਬਾਅਦ ANI ਨਾਲ ਗੱਲ ਕਰਦੇ ਹੋਏ, ਗੋਵਿੰਦਾ ਨੇ ਕਿਹਾ, “ਮੈਂ ਹੁਣ ਪੂਰੀ ਤਰ੍ਹਾਂ ਠੀਕ ਹਾਂ। ਮੈਂ ਜ਼ਿਆਦਾ ਵਰਕ-ਆਊਟ ਕਰ ਲਿਆ ਸੀ, ਜਿਸ ਕਾਰਨ ਇਹ ਹੋਇਆ। ਪ੍ਰਾਣਾਯਾਮ ਅਤੇ ਯੋਗਾ ਕਰਨ ਵਾਲੇ ਲੋਕ ਬਿਹਤਰ ਹੋ ਰਹੇ ਹਨ। ਡਾਕਟਰਾਂ ਨੇ ਦਵਾਈ ਦਿੱਤੀ ਹੈ। ਮੈਂ ਆਪਣੀ ਸ਼ਖਸੀਅਤ ਨੂੰ ਬਦਲਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਅਤੇ ਮੈਂ ਇਸ ‘ਤੇ ਕੰਮ ਕਰ ਰਿਹਾ ਹਾਂ।” ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਲਲਿਤ ਬਿੰਦਲ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਗੋਵਿੰਦਾ ਨੂੰ ਅੱਧੀ ਰਾਤ ਦੇ ਕਰੀਬ ਘਰ ਵਿੱਚ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਬੇਹੋਸ਼ ਹੋ ਗਏ। ਫਿਰ ਉਸਨੂੰ ਜੁਹੂ ਦੇ ਕ੍ਰਿਟੀਕਲ ਕੇਅਰ ਹਸਪਤਾਲ ਲਿਜਾਇਆ ਗਿਆ ਸੀ।




