ਗਾਂਧੀਨਗਰ, 12 ਨਵੰਬਰ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਉਦਯੋਗਿਕ ਖੇਤਰ ਜੀਆਈਡੀਸੀ ਵਿੱਚ ਮੰਗਲਵਾਰ ਦੇਰ ਰਾਤ ਇੱਕ ਕੰਪਨੀ ਵਿੱਚ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 24 ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਭਰੂਚ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। 4-5 ਕਰਮਚਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜੀਆਈਡੀਸੀ ਵਿੱਚ ਸਥਿਤ ਵਿਸ਼ਾਲ ਫਾਰਮਾ ਨਾਮ ਦੀ ਇੱਕ ਕੰਪਨੀ ਵਿੱਚ ਤੜਕੇ 2.30 ਵਜੇ ਦੇ ਕਰੀਬ ਇੱਕ ਬਾਇਲਰ ਫਟ ਗਿਆ, ਜਿਸ ਕਾਰਨ ਪੂਰੀ ਕੰਪਨੀ ਨੂੰ ਅੱਗ ਲੱਗ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਨੇੜੇ ਦੀਆਂ ਕੰਪਨੀਆਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਹਾਦਸੇ ਵਿੱਚ ਕਈ ਕਰਮਚਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਤੇਜ਼ ਸੀ ਕਿ ਇਸਦੀ ਆਵਾਜ਼ ਲਗਭਗ ਪੰਜ ਕਿਲੋਮੀਟਰ ਤੱਕ ਸੁਣਾਈ ਦਿੱਤੀ।




