ਪੁਲਿਸ ਦੇ ਤੇਜ਼ ਰਫਤਾਰ ਵਾਹਨ ਨੇ ਮਾਰੀ ਟੱਕਰ, ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਰਾਸ਼ਟਰੀ

ਦੇਸ਼ ਕਲਿੱਕ ਬਿਓਰੋ :

ਪੁਲਿਸ ਦੇ ਇਕ ਤੇਜ਼ ਰਫਤਾਰ ਵਾਹਨ ਨੇ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਲੈ ਲਈ। ਪੁਲਿਸ ਵਾਹਨ ਨੇ ਵਹੀਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ 3 ਦੀ ਮੌਤ ਹੋ ਗਈ। ਤਾਮਿਲਨਾਡੂ ਦੇ ਸ਼ਿਵਗੰਗਾ ਵਿੱਚ ਤੇਜ਼ ਰਫਤਾਰ ਪੁਲਿਸ ਵਾਹਨ ਅਤੇ ਦੋ ਪਹੀਆ ਵਾਹਨ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ 2 ਸਾਲਾ ਬੱਚੇ ਸਮੇਤ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਚਲੀ ਗਈ। ਮ੍ਰਿਤਕਾ ਦੀ ਪਹਿਚਾਣ 25 ਸਾਲਾ ਪ੍ਰਸਾਦ, ਉਸਦੀ ਪਤਨੀ 20 ਸਾਲਾ ਸੱਤਿਆ ਅਤੇ ਬੇਟੇ ਅਸ਼ਵਨੀ (2 ਸਾਲ) ਵਜੋਂ ਹੋਈ ਹੈ। ਇਹ ਹਾਦਸਾ ਸਕਕੁੜੀ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਅਨੰਜਿਅਰ ਤੋਂ ਇਕ ਰਿਸ਼ਤੇਦਾਰ ਕੋਲੋਂ ਵਾਪਸ ਆ ਰਿਹਾ ਸੀ।

ਰਾਮਨਾਥਪੁਰਮ ਜ਼ਿਲ੍ਹੇ ਦੇ ਪੁਲਿਸ ਵਾਹਨ ਨੇ ਦੋ ਪਹੀਆ ਵਾਹਨ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪ੍ਰਸਾਦ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਸੱਤਿਆ ਅਤੇ ਉਸਦੇ ਬੱਚੇ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਦਮ ਤੋੜ ਤੋੜ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।