ਜਲੰਧਰ : ਹੱਥ ‘ਚ ਮੋਬਾਈਲ ਫੋਨ ਫਟਣ ਕਾਰਨ ਬੱਚਾ ਜ਼ਖਮੀ 

ਚੰਡੀਗੜ੍ਹ ਪੰਜਾਬ

ਜਲੰਧਰ, 13 ਨਵੰਬਰ, ਦੇਸ਼ ਕਲਿਕ ਬਿਊਰੋ :

ਪੰਜਾਬ ‘ਚ ਇੱਕ 10 ਸਾਲਾ ਲੜਕੇ ਦੇ ਹੱਥ ਵਿੱਚ ਮੋਬਾਈਲ ਫੋਨ ਫਟ ਗਿਆ। ਇਸ ਘਟਨਾ ਵਿੱਚ ਬੱਚਾ ਜ਼ਖਮੀ ਹੋ ਗਿਆ। ਪੀੜਤ ਦੇ ਪਿਤਾ ਨੇ ਕਿਹਾ ਕਿ ਉਸਦਾ ਪੁੱਤਰ ਬਾਥਰੂਮ ਵਿੱਚ ਆਪਣਾ ਮੋਬਾਇਲ ਫੋਨ ਵਰਤ ਰਿਹਾ ਸੀ ਕਿ ਅਚਾਨਕ ਉਸਦੇ ਹੱਥ ਵਿੱਚ ਫਟ ਗਿਆ। ਧਮਾਕੇ ਤੋਂ ਬਾਅਦ, ਬੱਚਾ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਬਾਥਰੂਮ ਵਿੱਚੋਂ ਬਾਹਰ ਆ ਗਿਆ।ਇਹ ਘਟਨਾ ਜਲੰਧਰ ਦਿਹਾਤੀ ਅਧੀਨ ਗੁਰਾਇਆ ਦੇ ਪਿੰਡ ਸੰਗ ਢੇਸੀਆ ਵਿੱਚ ਵਾਪਰੀ।

ਜਦੋਂ ਬੱਚੇ ਦੀ ਮਾਂ ਬਾਥਰੂਮ ਵਿੱਚ ਗਈ, ਤਾਂ ਉਸਨੇ ਦੇਖਿਆ ਕਿ ਮੋਬਾਈਲ ਫੋਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋਇਆ ਪਾਇਆ ਸੀ। ਬੱਚੇ ਦੇ ਹੱਥ ਵਿੱਚ ਸੱਟ ਲੱਗੀ।

ਪੀੜਤ ਦੇ ਪਿਤਾ ਛੋਟੂ ਯਾਦਵ ਨੇ ਘਟਨਾ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਹਾਦਸੇ ਕਿਸੇ ਵੀ ਬੱਚੇ ਨਾਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਾਪੇ ਅਕਸਰ ਬੱਚਿਆਂ ਨੂੰ ਰੁੱਝੇ ਰੱਖਣ ਲਈ ਮੋਬਾਈਲ ਫੋਨ ਦਿੰਦੇ ਹਨ ਤਾਂ ਜੋ ਉਹ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਕਰ ਸਕਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।