ਨਵੀਂ ਦਿੱਲੀ, 13 ਨਵੰਬਰ: ਦੇਸ਼ ਕਲਿੱਕ ਬਿਊਰੋ :
ਅੱਜ ਵੀਰਵਾਰ ਨੂੰ ਬਾਗੇਸ਼ਵਰ ਧਾਮ ਦੇ ਮੁੱਖ ਪੁਜਾਰੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਸਨਾਤਨ ਏਕਤਾ ਪਦਯਾਤਰਾ ਦਾ ਸੱਤਵਾਂ ਦਿਨ ਸੀ। ਯਾਤਰਾ ਹੁਣ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਗਈ ਹੈ। ਮਥੁਰਾ ਪਹੁੰਚਣ ਤੋਂ ਪਹਿਲਾਂ ਪਦਯਾਤਰਾ ਦੌਰਾਨ ਧੀਰੇਂਦਰ ਸ਼ਾਸਤਰੀ ਦੀ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਯੂਪੀ-ਹਰਿਆਣਾ ਸਰਹੱਦ ‘ਤੇ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ‘ਤੇ ਹੀ ਲੇਟ ਗਏ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਆਸ-ਪਾਸ ਦੇ ਸ਼ਰਧਾਲੂਆਂ ਨੇ ਸੰਭਾਲਿਆ। ਸੜਕ ‘ਤੇ ਹੀ ਕੁਝ ਦੇਰ ਲੇਟਣ ਤੋਂ ਬਾਅਦ, ਧੀਰੇਂਦਰ ਸ਼ਾਸਤਰੀ ਉੱਠ ਕੇ ਬੈਠ ਗਏ ਅਤੇ ਅਚਾਰ ਨਾਲ ਪਰੌਂਠਾ ਖਾਧਾ। ਕੁਝ ਆਰਾਮ ਕਰਨ ਤੋਂ ਬਾਅਦ, ਧੀਰੇਂਦਰ ਸ਼ਾਸਤਰੀ ਨੇ ਆਪਣੀ ਯਾਤਰਾ ਜਾਰੀ ਰੱਖੀ। ਦੱਸ ਦਈਏ ਕਿ ਬੁੱਧਵਾਰ ਨੂੰ ਪਹਿਲਾਂ ਉਨ੍ਹਾਂ ਨੂੰ ਬੁਖਾਰ ਵੀ ਹੋਇਆ ਸੀ। ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਦਵਾਈ ਦਿੱਤੀ।
ਮਥੁਰਾ ਵਿੱਚ 55 ਕਿਲੋਮੀਟਰ ਦੀ ਯਾਤਰਾ ਚਾਰ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਏਐਸਪੀ ਅਨੁਜ ਚੌਧਰੀ ਖੁਦ ਮੋਰਚੇ ‘ਤੇ ਤਾਇਨਾਤ ਹਨ।




