ਰਾਤ ਨੂੰ ਸੋਣ ਤੋਂ ਪਹਿਲਾਂ 2 ਲੌਂਗ ਖਾਣ ਦੇ ਅਨੇਕਾਂ ਲਾਭ

ਸਿਹਤ

ਲੌਂਗ ਖਾਣਾ ਸਰੀਰ ਦੇ ਲਈ ਬਹੁਤ ਲਾਭਦਾਇਕ ਹੈ। ਲੌਂਗ ਆਯੁਰਵੇਦਿਕ ਗੁਣਾਂ ਨਾਲ ਭਰਪੂਰ ਹੈ। ਲੌਂਗ ਵਿਚ ਐਂਟੀਆਕਸੀਡੇਟ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਈ ਬਿਮਾਰੀਆਂ ਦੇ ਇਲਾਜ ਲਈ ਸਾਡੀ ਮਦਦ ਕਰਦੇ ਹਨ। ਆਯੁਰਵੇਦ ਵਿਚ ਵੀ ਲੌਂਗ ਨੂੰ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ ਇੰਫਲੇਮੇਟਰੀ, ਐਂਟੀ ਬੈਕਟੀਰੀਅਲ ਗੁਣਾਂ ਤੋਂ ਇਲਾਵਾ ਵਿਟਾਮਿਨ ਈ, ਵਿਟਾਮਿਨ ਸੀ, ਫੋਲੇਟ, ਰਾਈਬੋਫਲੇਵਿਨ, ਵਿਟਾਮਿਨ ਏ, ਥਾਯਮਿਨ ਅਤੇ ਵਿਟਾਮਿਨ ਡੀ, ਓਮੇਗਾ 3 ਫੈਟੀ ਏਸਿਡ ਵਰਗੇ ਜ਼ਰੂਰ ਤੱਕ ਹੁੰਦੇ ਹਨ ਜੋ ਸਾਡੀ ਸਿਹਤ ਦਾ ਬਹੁਤ ਧਿਆਨ ਰੱਖਦੇ ਹਨ। ਜੇਕਰ ਰਾਤ ਨੂੰ ਸੋਣ ਸਮੇਂ 2 ਲੌਂਗ ਖਾਂਦੇ ਜਾਣ ਤਾਂ ਉਸ ਦਾ ਬਹੁਤ ਲਾਭ ਹੁੰਦਾ ਹੈ।

ਆਓ ਜਾਣਦੇ ਹਾਂ ਰਾਤ ਨੂੰ ਸੋਣ ਸਮੇਂ ਲੌਂਗ ਖਾਣ ਦੇ ਕੀ ਲਾਭ ਹਨ :-

ਪੇਟ ਦੀਆਂ ਸਮੱਸਿਆ :

ਲੌਂਗ ਦੀ ਵਰਤੋਂ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਐਸਿਡਿਟੀ, ਗੈਸ ਤੋਂ ਤੁਹਾਨੂੰ ਰਾਹਤ ਮਿਲੇਗੀ। ਇਸਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਵੀ ਠੀਕ ਢੰਗ ਨਾਲ ਕੰਮ ਕਰਦਾ ਹੈ।

ਮੂੰਹ ’ਚੋਂ ਬਦਬੂ ਆਉਣ :

ਜੇਕਰ ਤੁਹਾਡੇ ਦੰਦਾਂ ਵਿਚ ਕੀੜੇ ਲੱਗੇ ਹਨ ਅਤੇ ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਲੌਂਗ ਤੁਾਡੇ ਲਈ ਲਾਭਦਾਇਕ ਹੈ। ਰਾਤ ਨੂੰ ਸੋਣ ਤੋਂ ਪਹਿਲਾਂ 2 ਲੌਂਗ ਚਬਾ ਕੇ ਸੋ ਜਾਓ। ਇਸ ਨਾਲ ਕੇਵਿਟੀ ਤੋਂ ਛੁਟਕਾਰਾ ਮਿਲੇਗਾ ਅਤੇ ਦੰਦਾਂ ਦਾ ਦਰਦ ਵੀ ਖਤਮ ਹੋ ਜਾਵੇਗਾ।

ਸਿਰ ਦਰਦ :

ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆ ਹੈ ਤਾਂ ਉਸ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ 2 ਲੌਂਗ ਚਬਾ ਕੇ ਸੋ ਜਾਓ। ਤੁਹਾਨੂੰ ਆਰਾਮ ਮਿਲੇਗਾ।

ਸਰਦੀ ’ਚ ਖੰਘ :

ਜੇਕਰ ਤੁਹਾਨੂੰ ਸਰਦੀ ’ਚ ਖੰਘ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ 2 ਲੌਂਗ ਖਾਓ।

ਇਮਊਨਿਟੀ :

ਜੇਕਰ ਤੁਹਾਡੀ ਇਮਊਨਿਟੀ ਕਾਫੀ ਕਮਜੋਰ ਹੈ ਤਾਂ ਰੋਜ਼ਾਨਾ ਇਸਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ, ਕੁਝ ਹੀ ਦਿਨਾਂ ਵਿਚ ਤੁਹਾਨੂੰ ਲਾਭ ਨਜ਼ਰ ਆ ਜਾਵੇਗਾ।

ਵਾਇਰਲ ਇੰਫੇਕਸ਼ਨ :

ਵਾਇਰਲ ਇੰਫੇਕਸ਼ਨ, ਬ੍ਰੋਂਕਾਈਟਿਸ, ਸਾਈਨਸ, ਅਥਮਾ ਆਦਿ ਦੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਲੌਂਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ, ਇਸ ਨਾਲ ਕਾਫੀ ਲਾਭ ਹੋਵੇਗਾ।

ਕਿਵੇਂ ਕੀਤੀ ਜਾਵੇ ਲੌਂਗ ਦੀ ਵਰਤੋਂ?

ਰਾਤ ਨੂੰ ਸੋਣ ਤੋਂ ਪਹਿਲਾਂ 2 ਲੌਂਗਾਂ ਨੂੰ ਚੰਗੀ ਤਰ੍ਹਾਂ ਚਬਾ ਲਵੋ ਅਤੇ ਫਿਰ ਇਕ ਗਲਾਸ ਗੁਨਗੁਨਾ ਪਾਣੀ ਪੀ ਲਵੋ। ਜੇਕਰ ਤੁਸੀਂ ਚਾਹੋ ਤਾਂ ਗੁਨਗੁਨੇ ਪਾਣੀ ਵਿਚ 2 ਲੌਂਗ ਦਾ ਪਾਉਂਡਰ ਮਿਲਾ ਕੇ ਵੀ ਪੀ ਸਕਦੇ ਹੋ।

(ਨੋਟ : ਇਹ ਇਕ ਆਮ ਜਾਣਕਾਰੀ ਹੈ, ਸਿਹਤ ਦੀ ਜੇਕਰ ਕੋਈ ਸਮੱਸਿਆ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।)

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।