ਭਾਜਪਾ ਨੂੰ ਝਟਕਾ, ਕਈ ਆਗੂ ਕਾਂਗਰਸ ਵਿਚ ਸ਼ਾਮਲ

ਪੰਜਾਬ

ਸੰਗਰੂਰ, 17 ਨਵੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਭਾਜਪਾ ਦੇ ਕਈ ਆਗੂ ਅਤੇ ਵਰਕਰਾਂ ਨੇ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਵਿਚ ਸ਼ਾਮਲ ਹੋ ਗਏ। ਭਾਜਪਾ ਦੇ ਆਗੂ ਹਰੀ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਫੱਗੂਵਾਲਾ, ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ ਭਾਜਪਾ, ਸਤਨਾਮ ਸਿੰਘ ਹਰਦਿੱਤਪੁਰਾ ਜ਼ਿਲ੍ਹਾ ਸਕੱਤਰ, ਹਰੀ ਸਿੰਘ,  ਟਹਿਲ ਸਿੰਘ (ਪਿੰਡ ਫੱਗੂਵਾਲਾ) , ਗੁਲਾਬ ਸਿੰਘ ਪਿੰਡ ਫੁੰਮਣਵਾਲਾ ਕਿਸਾਨ ਵਿੰਗ, ਦਵਿੰਦਰ ਸਿੰਘ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ, ਮਹਿਕਬੀਰ ਸਿੰਘ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ, ਗੁਰਮੁੱਖ ਸਿੰਘ ਸੈਕਟਰੀ ਸਪੋਰਟਸ ਸੈੱਲ , ਲਵਪ੍ਰੀਤ ਸਿੰਘ , ਗੁਰਨਾਇਬ ਸਿੰਘ ( ਪਿੰਡ ਫੱਗੂਵਾਲਾ ) ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਗੂਆਂ ਦਾ ਸਵਾਗਤ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।