ਸਾਬਕਾ ਫ਼ੌਜੀ ਨੇ ਮਾਂ-ਧੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਕੀਤੀ ਆਤਮ ਹੱਤਿਆ 

ਪੰਜਾਬ

ਗੁਰਦਾਸਪੁਰ, 19 ਨਵੰਬਰ, ਦੇਸ਼ ਕਲਿਕ ਬਿਊਰੋ :

ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੌਰਾਂਗਲਾ ਅਧੀਨ ਪੈਂਦੇ ਪਿੰਡ ਖੁੱਥੀ ’ਚ ਬੀਤੀ ਰਾਤ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਘਰ ਅੰਦਰ ਮੌਜੂਦ ਮਾਂ-ਧੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਦੇ ਅਨੁਸਾਰ, ਕਤਲ ਦਾ ਸ਼ੱਕੀ, ਜੋ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ, ਵਾਕਿਆ ਤੋਂ ਬਾਅਦ ਸਥਾਨ ਤੋਂ ਫਰਾਰ ਹੋ ਗਿਆ ਸੀ। ਪਰ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ, ਤਾਂ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।

ਮੌਕੇ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ, ਮਾਰੇ ਗਏ ਮਾਮਲੇ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ। ਹਾਲਾਂਕਿ ਇਲਾਕੇ ਵਿੱਚ ਇਹ ਚਰਚਾ ਹੈ ਕਿ ਲੜਕੀ ਦੇ ਪਤੀ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਲੜਕੀ ਵਿਆਹੀ ਹੋਈ ਸੀ ਪਰ ਪਤੀ ਨਾਲ ਅਣਬਣ ਕਾਰਨ ਉਹ ਕਈ ਸਾਲਾਂ ਤੋਂ ਆਪਣੀ ਮਾਤਾ ਦੇ ਕੋਲ ਪੇਕੇ ਘਰ ਰਹਿ ਰਹੀ ਸੀ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।