ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਵਾਗਤ

ਪੰਜਾਬ
  • ਪਠਾਨਕੋਟ ਵਿਖੇ ਅਗਲੇ ਪੜਾਅ ਲਈ ਰਵਾਨਾ
  • ਜੰਮੂ ਤੋਂ ਸੰਗਤਾਂ ਦਾ ਵੱਡਾ ਕਾਫ਼ਲਾ ਨਗਰ ਕੀਰਤਨ ਨਾਲ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ
  • ਕਈ ਕਿਲੋਮੀਟਰ ਤੱਕ ਸੰਗਤਾਂ ਨਗਰ ਕੀਰਤਨ ਨਾਲ ਪੈਦਲ ਚੱਲੀਆਂ
  • ਥਾਂ-ਥਾਂ ਕੀਤੇ ਗਏ ਲੰਗਰ ਦੇ ਪ੍ਰਬੰਧ

ਜੰਮੂ/ਪਠਾਨਕੋਟ/ਚੰਡੀਗੜ੍ਹ, 20 ਨਵੰਬਰ: ਦੇਸ਼ ਕਲਿੱਕ ਬਿਊਰੋ :

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀਨਗਰ ਤੋਂ ਆਰੰਭ ਹੋਏ ਨਗਰ ਕੀਰਤਨ ਨੂੰ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਅਗਲੇ ਪੜਾਅ ਪਠਾਨਕੋਟ ਲਈ ਰਵਾਨਾ ਕੀਤਾ ਗਿਆ। ਸੰਗਤਾਂ ਨੇ ਨਗਰ ਕੀਰਤਨ ਦੇ ਬੀਤੀ ਰਾਤ ਸਵਾਗਤ ਸਮੇਂ ਅਤੇ ਅੱਜ ਰਵਾਨਗੀ ਸਮੇਂ ਕਈ-ਕਈ ਕਿਲੋਮੀਟਰ ਤੱਕ ਨਗਰ ਕੀਰਤਨ ਨਾਲ ਪੈਦਲ ਚੱਲ ਕੇ ਸ਼ਹਿਰ ਨੂੰ ਅਧਿਆਤਮਕ ਰੰਗਤ ਦੇ ਦਿੱਤੀ।

ਜੰਮੂ ਦੇ ਚਾਂਦ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਨਗਰ ਕੀਰਤਨ ਲਈ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ।

ਨਗਰ ਕੀਰਤਨ ਦੀ ਜੰਮੂ ਤੋਂ ਰਵਾਨਗੀ ਦੌਰਾਨ ਨੌਜਵਾਨਾਂ ਨੇ ਗੱਤਕੇਬਾਜ਼ੀ ਦੇ ਜ਼ੌਹਰ ਵਿਖਾਏ ਅਤੇ ਸਥਾਨਕ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਜੰਮੂ ਤੋਂ ਸੰਗਤ ਦਾ ਵੱਡਾ ਕਾਫ਼ਲਾ ਨਗਰ ਕੀਰਤਨ ਨਾਲ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ।

ਸ਼ਹਿਰ ਵਿੱਚੋੰ ਲੰਘਦਿਆਂ ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸਿੰਘ ਸਭਾ ਗੁਰਦੁਆਰਾ ਅਕਾਲੀ ਕੌਰ ਸਿੰਘ ਨਗਰ, ਡਗਿਆਣਾ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਵਜ਼ੀਰ, ਰਜਿੰਦਰ ਸਿੰਘ ਰੈਣਾ, ਨਰਿੰਦਰ ਸਿੰਘ ਵਜ਼ੀਰ, ਸੰਦੀਪ ਸਿੰਘ ਅਤੇ ਸੰਗਤ ਭਾਰੀ ਗਿਣਤੀ ਵਿੱਚ ਹਾਜ਼ਰ ਸੀ। ਸ੍ਰੀ ਸੰਤ‌ ਮੇਲਾ ਸਿੰਘ ਜੀ ਦਸਤਕਾਰੀ ਆਸ਼ਰਮ ਵਿਖੇ ਸੰਗਤ ਵੱਲੋਂ ਮਹੰਤ ਮਨਜੀਤ ਸਿੰਘ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਸਿੰਘ ਸਭਾ ਗੁਰਦੁਆਰਾ ਡਗਿਆਣਾ ਕੈਂਪ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ, ਮਨਜੀਤ ਸਿੰਘ, ਸੂਰਜ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਡਗਿਆਲ ਅਤੇ ਅਮਾਰ ਵਿਖੇ ਵਿਕਰਮ ਸਿੰਘ ਸਰਪੰਚ, ਸਵਰਨ ਸਿੰਘ, ਸਿਮਰਨਜੀਤ ਸਿੰਘ ਸੁਰਜੀਤ ਸਿੰਘ ਜਗਦੀਪ ਸਿੰਘ ਦਰਬਾਰੀ ਸਿੰਘ ਆਦਿ ਸਣੇ ਕਸ਼ਮੀਰੀ ਸਿੱਖ ਸੰਗਤ ਵਲੋਂ ਨਗਰ ਕੀਰਤਨ ਲਈ ਕਾਹਵੇ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕੁੰਜਵਾਣੀ ਦੀ ਸੰਗਤ ਵਲੋਂ ਮਾਤਾ ਵੈਸ਼ਨੋ ਦੇਵੀ ਬਾਈਪਾਸ ‘ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਸਰੌਰ ਇਲਾਕੇ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਇਸ ਤੋਂ ਇਲਾਵਾ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ਵਿਖੇ ਸਾਬਕਾ ਕੈਬਨਿਟ ਮੰਤਰੀ ਜੰਮੂ-ਕਸ਼ਮੀਰ ਸ. ਮਨਜੀਤ ਸਿੰਘ, ਗਿਆਨੀ ਹਰਪਾਲ ਸਿੰਘ, ਜਸਵੀਰ ਸਿੰਘ, ਹਰਨਾਮ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ ਅਤੇ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਬਾੜੀ ਬ੍ਰਾਹਮਣਾਂ ਅੱਡਾ ਸਾਂਬਾ ਵਿਖੇ ਵੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।

ਦੱਸ ਦੇਈਏ ਕਿ ਬੀਤੀ ਦੇਰ ਰਾਤ ਨਗਰ ਕੀਰਤਨ ਦੇ ਜੰਮੂ ਸ਼ਹਿਰ ਪਹੁੰਚਣ ‘ਤੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਮਾਂਡਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਜ਼ਿਲ੍ਹਾ ਗੁਰੁਦੁਆਰਾ ਪ੍ਰਬੰਧਕ ਕਮੇਟੀ ਜੰਮੂ ਵਲੋਂ ਸਾਂਝੇ ਤੌਰ ‘ਤੇ ਮਾਂਡਾ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਸਵਾਗਤ ਸਮਾਗਮ ਲਈ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਯਾਦਗਾਰ ਸ੍ਰੀ ਬਾਲਾ ਪ੍ਰੀਤਮ ਜੀ ਤ੍ਰਿਕੁਟਾ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਯਾਦਗਾਰ ਛਟੀ ਪਾਤਸ਼ਾਹੀ ਜੀ ਤਲਾਬ ਤੀਲੋ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਖਸ਼ੀ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਯਾਦਗਾਰ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਪ੍ਰੀਤ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਕਲਗ਼ੀਧਰ ਸਾਹਿਬ ਜੀ ਰਿਹਾੜੀ ਜੰਮੂ, ਗੁਰਦੁਆਰਾ ਯਾਦਗਾਰ ਸੰਤ ਸੁੰਦਰ ਸਿੰਘ ਜੀ ਤਪੋ ਸਥਾਨ ਅਖਨੂਰ, ਸੁਰਿੰਦਰ ਸਿੰਘ ਕਾਲਾ ਪ੍ਰਧਾਨ ਵੈਜੀਟੇਬਲ ਐਂਡ ਫਰੂਟ ਐਸੋਸੀਏਸ਼ਨ ਨਰਵਾਲ ਮੰਡੀ ਵਲੋਂ ਸਾਂਝੇ ਤੌਰ ‘ਤੇ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ.ਟੀ.ਉ. ਜੰਮੂ ਜਸਵੀਰ ਸਿੰਘ, ਮੁੱਖ ਸੇਵਾਦਾਰ ਰਣਜੀਤ ਸਿੰਘ ਟੌਹੜਾ, ਸੰਤ ਤੇਜਵੰਤ ਸਿੰਘ ਡੰਨੇ ਵਾਲੇ, ਜਨਰਲ ਸਕੱਤਰ ਮਾਸਟਰ ਰਣਬੀਰ ਸਿੰਘ, ਜਗਪਾਲ ਸਿੰਘ ਖ਼ਜ਼ਾਨਚੀ, ਤਰਨਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਇੰਚਾਰਜ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਜਨਰਲ ਸਕੱਤਰ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।