ਸਾਡੇ ਵਾਲੰਟੀਅਰਾਂ ਵੱਲ ਉਂਗਲ ਕੀਤੀ ਤਾਂ ਉਂਗਲ ਵੱਢ ਦੇਵਾਂਗੇ, ਅੱਖ ਕੀਤੀ ਅੱਖ ਕੱਢ ਦੇਵਾਂਗੇ : ‘ਆਪ’ ਵਿਧਾਇਕ

ਪੰਜਾਬ

ਖੰਨਾ, 21 ਨਵੰਬਰ, ਦੇਸ਼ ਕਲਿੱਕ ਬਿਓਰੋ :

ਬੀਤੇ ਦਿਨੀਂ ‘ਆਪ’ ਕੌਂਸਲਰ ਦੀ ਹੋਈ ਕੁੱਟਮਾਰ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵਿਵਾਦਤ ਬਿਆਨ ਦਿੱਤਾ ਹੈ। ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹਸਪਾਤਲ ਵਿਚ ਦਾਖਲ ਕੌਂਸਲਰ ਦਾ ਹਾਲ ਪੁੱਛਣ ਲਈ ਪਹੁੰਚੇ ਸਨ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੇਕਰ ਸਾਡੇ ਕਿਸੇ ਵੀ ਵਾਲੰਟੀਅਰ ਵੱਲ ਕਿਸੇ ਨੇ ਉਂਗਲ ਕੀਤੀ ਹੈ ਤਾਂ ਅਸੀਂ ਉਂਗਲ ਵੱਢ ਦੇਵਾਂਗੇ ਤੇ ਜੇਕਰ ਅੱਖ ਕੀਤੀ ਤਾਂ ਅੱਖ ਕੱਢ ਦੇਵਾਂਗੇ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਤਰਨਤਾਰਨ ਦੀ ਚੋਣ ਹਾਰਨ ਤੋਂ ਬਾਅਦ ਕਾਂਗਰਸੀ ਬੁਖਲਾਏ ਹੋਏ ਹਨ। ਉਨ੍ਹਾਂ ਕਿਹਾ ਕਾਂਗਰਸੀਆਂ ਵੱਲੋਂ ਕੌਂਸਲਰ ਉਤੇ ਹਮਲਾ ਕੀਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਸਿਰ ਵਿਚ ਕਈ ਟਾਂਕੇ ਲੱਗੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਸੀਂ ਨਾ ਡਰਦੇ ਹਾਂ ਤੇ ਨਾ ਹੀ ਡਰਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਬੰਦੇ ਬਣਾਉਣਾ ਵੀ ਆਉਂਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।