ਮੁੰਬਈ, 22 ਨਵੰਬਰ, ਦੇਸ਼ ਕਲਿੱਕ ਬਿਓਰੋ :
ਸਾਈਬਰ ਠੱਗਾਂ ਨੇ ਕੇਂਦਰੀ ਵਿੱਤ ਮੰਤਰੀ ਦੀ ਫੋਟੋ ਵਿਖਾ ਕੇ ਇਕ ਸੇਵਾ ਮੁਕਤ ਵਿਅਕਤੀ ਤੋਂ ਕਰੋੜਾਂ ਰੁਪਏ ਠੱਗ ਲਏ। ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਸੇਵਾ ਮੁਕਤ ਨੁੰ ਫਰਜ਼ੀ ਸ਼ੇਅਰ ਟ੍ਰੇਡਿੰਗ ਸਕੀਮ ਰਾਹੀਂ 1.47 ਕਰੋੜ ਦਾ ਚੂਨਾ ਲਗਾ ਦਿੱਤਾ। ਠੱਗਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਫੋਟੋ ਦੀ ਵਰਤੋਂ ਕਰਦੇ ਹੋਏ ਸ਼ੋਸ਼ਲ ਮੀਡੀਆ ਉਤੇ ਇਕ ਵਿਗਿਆਪਨ ਪਾਇਆ, ਜਿਸ ਨੇ ਪੀੜਤ ਨੂੰ ਨਿਵੇਸ਼ ਲਈ ਉਕਸਾਇਆ।
ਫੇਸਬੁੱਕ ਉਤੇ ਇਕ ਵਿਗਿਆਪਨ ਦਿਖਾਈ ਦਿੱਤਾ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਕੇਵਲ 21 ਹਜ਼ਾਰ ਰੁਪਏ ਦੇ ਨਿਵੇਸ਼ ਉਤੇ 60 ਹਜ਼ਾਰ ਰੁਪਏ ਤੱਕ ਦਾ ‘ਗਾਰੰਟੀ ਰਿਟਰਨ( ਮਿਲੇਗਾ। ਐਡ ਵਿਚ ਵਿੱਤ ਮੰਤਰੀ ਦੀ ਫੋਟੋ ਦੀ ਵਰਤੋਂ ਕੀਤੀ ਗਈ ਸੀ ਤਾਂ ਕਿ ਇਸ ਨਾਲ ਪੂਰੀ ਤਰ੍ਹਾਂ ਜਾਇਜ਼ ਦਿਖਾਇਆ ਜਾ ਸਕੇ। ਇਸ ਤੋਂ ਬਾਅਦ ਪੀੜਤ ਨੇ ਵਿਗਿਆਪਨ ਉਤੇ ਕਲਿੱਕ ਕੀਤਾ ਅਤੇ ਆਪਣੀ ਡਿਟੇਲ ਪਾ ਦਿੱਤੀ। ਕੁਝ ਹੀ ਦੇਰ ਬਾਅਦ ਉਸ ਨੂੰ ਵਟਸਐਪ ਕਾਲ ਆਈ, ਜਿੱਥੇ ਇਕ ਮਹਿਲਾ ‘ਮਿਨਾਕਸ਼ੀ’ ਨੇ ਖੁਦ ਨੂੰ UPSTOX Securities ਦਾ ਪ੍ਰਤੀਨਿਧ ਦੱਸਦੇ ਹੋਏ ਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਕਰਵਾਈ।
ਲੜਕੀ ਅਤੇ ਉਸਦੇ ਸਾਥੀਆਂ ਨੇ ਪੀੜਤ ਨੂੰ ‘SBI Wealth Mindest, Savexa ਅਤੇ ਨਕਲੀ IPO ਵਿਚ ਨਿਵੇਸ਼ ਕਰਨ ਲਈ ਮਨਾਇਆ। ਪੀੜਤ ਨੇ ਕਈ ਪੜਾਅ ਵਿਚ ਕੁਲ 1.47 ਕਰੋੜ ਰੁਪਏ ਟਰਾਂਸਫਰਸ ਕੀਤੇ।
ਠੱਗਾਂ ਨੇ ਨਕਲੀ ਵਰਚੁਅਲ ਟ੍ਰੇਡਿੰਗ ਪਲੇਟਫਾਰਮ ਬਣਾ ਕੇ ਦਿਖਾਇਆ ਕਿ ਉਸਦਾ ਨਿਵੇਸ਼ ਵਧਕੇ 6.02 ਕਰੋੜ ਹੋ ਚੁੱਕਿਆ ਹੈ। ਜਦੋਂ ਉਸਨੇ ਮੁਨਾਫਾ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸਕੈਮਰਜ਼ ਨੇ ‘ਗਾਰੰਟੀ ਫੀਸ’ ਦੇ ਨਾਮ ਉਤੇ 90 ਲੱਖ ਰੁਪਏ ਹੋਰ ਮੰਗੇ। ਇਸ ਉਤੇ ਪੀੜਤ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ।
ਇਸ ਤੋਂ ਬਾਅਦ ਉਸਨੇ ਮੁੰਬਈ ਦੇ ਸੈਂਟਰਲ ਸਾਈਬਰ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਠੱਗਾਂ ਨੇ ਫਰਜ਼ੀ ਕੰਪਨੀਆਂ, ਨਕਲੀ ਵੈਬਸਾਈਟਾਂ ਅਤੇ ਵਿੱਤ ਮੰਤਰੀ ਦੀ ਫੋਟੋ ਦੀ ਵਰਤੋਂ ਕਰਕੇ ਇਕ ਗਿਰੋਹ ਚਲਾਇਆ ਹੈ।




