ਫਿਰੋਜ਼ਪੁਰ, 22 ਨਵੰਬਰ, ਦੇਸ਼ ਕਲਿਕ ਬਿਊਰੋ :
ਏਐਨਟੀਐਫ ਨੇ ਫਿਰੋਜ਼ਪੁਰ ਤੋਂ ਇੱਕ ਤਸਕਰ ਨੂੰ 50 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦੋਂ ਏਐਨਟੀਐਫ ਨੇ ਕਾਰਵਾਈ ਕੀਤੀ ਤਾਂ ਤਸਕਰ ਇੱਕ ਕਾਰ ਵਿੱਚ ਹੈਰੋਇਨ ਲੈ ਕੇ ਜਾ ਰਿਹਾ ਸੀ। ਤਸਕਰ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਸ਼ੇਰਾਵਾਲੀ ਛੰਨਾ, ਕਪੂਰਥਲਾ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ, ਏਐਨਟੀਐਫ ਸੰਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ। ਲੁਕਣ ਲਈ ਤਸਕਰ ਮਮਦੋਟ ਦੇ ਪਿੰਡ ਗਜ਼ਨੀਵਾਲਾ ਵੱਲ ਮੁੜਿਆ। ਏਐਨਟੀਐਫ ਨੇ ਉਸਨੂੰ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਵਿੱਚ ਘੇਰ ਲਿਆ ਅਤੇ ਗੋਲੀਬਾਰੀ ਤੋਂ ਬਾਅਦ, ਉਸਨੂੰ ਕਾਬੂ ਕਰ ਲਿਆ ਗਿਆ।




