ਚੰਡੀਗੜ੍ਹ, 23 ਨਵੰਬਰ: ਦੇਸ਼ ਕਲਿੱਕ ਬਿਊਰੋ :
ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ, ਪੰਜਾਬ, ਚੰਡੀਗੜ੍ਹ ਦੀ ਜਥੇਬੰਦੀ ਦੇ ਨਿਰਧਾਰਤ ਸਮੇਂ 2 ਸਾਲ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਸਮੂਹ ਕਰਮਚਾਰੀ ਦਫਤਰ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ, ਚੰਡੀਗੜ੍ਹ, ਪੰਜਾਬ ਵੱਲੋਂ, ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ, ਪੰਜਾਬ, ਚੰਡੀਗੜ੍ਹ ਦੇ ਬੈਨਰ ਹੇਠ ਹੋਏ ਇਜਲਾਸ ਮੌਕੇ ਨਵੀਂ ਜਥੇਬੰਦਕ ਢਾਂਚੇ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।
ਇਸ ਮੌਕੇ ਜਥੇਬੰਦੀ ਦਾ ਚੇਅਰਮੈਨ ਸ੍ਰੀ ਪਰਵਿੰਦਰ ਸਿੰਘ, ਵਾਈਸ ਚੇਅਰਮੈਨ ਸ੍ਰੀ ਤੋਸ਼ਪਿੰਦਰ ਸਿੰਘ, ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ, ਪ੍ਰਧਾਨ (ਇਸਤਰੀ ਵਿੰਗ) ਸ੍ਰੀਮਤੀ ਰਿੰਪੀ, ਕਨਵੀਨਰ ਸ੍ਰੀ ਜਸਵੀਰ ਸਿੰਘ, ਜਨਰਲ ਸਕੱਤਰ ਸ੍ਰੀ ਅਮਨਦੀਪ ਸਿੰਘ,ਸੀਨੀਅਰ ਮੀਤ ਪ੍ਰਧਾਨ (ਇਸਤਰੀ ਵਿੰਗ) ਸ੍ਰੀਮਤੀ ਅਮਨਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਖਜੈਨ ਸਿੰਘ, ਮੀਤ ਪ੍ਰਧਾਨ (ਇਸਤਰੀ ਵਿੰਗ) ਸ੍ਰੀਮਤੀ ਗੁਰਪ੍ਰੀਤ ਕੌਰ, ਮੀਤ ਪ੍ਰਧਾਨ ਸ੍ਰੀ ਕੁਲਦੀਪ ਸਿੰਘ, ਸੰਯੁਕਤ ਸਕੱਤਰ ਸ੍ਰੀ ਗਗਨਦੀਪ ਸਿੰਘ, ਪ੍ਰੈਸ ਸਕੱਤਰ ਸ੍ਰੀ ਪੰਕਜ ਸ਼ਰਮਾ, ਵਿੱਤ ਸਕੱਤਰ ਸ੍ਰੀ ਸੁਰੇਸ਼ ਸਿੰਗਲਾ, ਸਹਾਇਕ ਵਿੱਤ ਸਕੱਤਰ ਸ੍ਰੀ ਰਵਿੰਦਰ ਸਿੰਘ, ਪ੍ਰਚਾਰ ਸਕੱਤਰ ਸ੍ਰੀ ਗੁਰਪ੍ਰੀਤ ਸਿੰਘ, ਸਟੇਜ਼ ਸਕੱਤਰ ਸ੍ਰੀ ਗੁਰਮੀਤ ਸਿੰਘ ਰਾਣਾ ਨੂੰ ਥਾਪਿਆ ਗਿਆ।
ਜਥੇਬੰਦੀ ਵਿੱਚ ਸ੍ਰੀ ਗੁਰਦੀਪ ਸਿੰਘ (ਸਾਬਕਾ ਪ੍ਰਧਾਨ), ਸ੍ਰੀ ਦਵਿੰਦਰ ਸਿੰਘ (ਸਾਬਕਾ ਵਿੱਤ ਸਕੱਤਰ), ਸ੍ਰੀ ਪ੍ਰਵੀਨ ਕੁਮਾਰ, ਸ੍ਰੀ ਰਜਿੰਦਰ ਸਿੰਘ, ਸੀ ਜਗਤਾਰ ਸਿੰਘ, ਸ੍ਰੀ ਸ਼ਵਿੰਦਰ ਸਿੰਘ ਅਤੇ ਸ੍ਰੀ ਕਰਨ ਨੂੰ ਬਤੌਰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।ਮੌਕੇ ਜਥੇਬੰਦੀ ਦੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਸਮੂਹ ਮੁਲਾਜ਼ਮਾਂ ਨੂੰ ਮੁਖਾਤਿਬ ਹੁੰਦਿਆਂ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲੰਮਕ ਅਵਸਥਾ ਵਿੱਚ ਪਈਆਂ ਮੰਗਾਂ ਅਤੇ ਦਰਪੇਸ਼ ਔਕੜਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਭਰਾਤਰੀ ਜਥੇਬੰਦੀਆਂ ਨਾਲ ਇੱਕ ਬੈਨਰ ਹੇਠ ਲਾਮਬੰਦ ਹੋ ਕੇ ਸੰਘਰਸ਼ ਦਾ ਰਾਹ ਉਲੀਕਣ ਦਾ ਤਹਿਆ ਕੀਤਾ ਗਿਆ।




