ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ। ਪੋਸਟਰ ਵਿੱਚ ਰੱਸੀਆਂ ਨਾਲ ਇੱਕ ਵੱਡੇ ਦਰੱਖਤ ਤੋਂ ਲਟਕਦੀਆਂ ਬੰਦੂਕਾਂ ਨੂੰ ਦਰਸਾਇਆ ਗਿਆ ਹੈ। ਪ੍ਰਸ਼ੰਸਕਾਂ ‘ਚ ਪੋਸਟਰ ਰਿਲੀਜ ਹੋਣ ਤੋਂ ਪਹਿਲਾਂ ਹੀ ਕਰੇਜ ਵਧ ਗਿਆ ਸੀ, ਪ੍ਰਸ਼ੰਸਕ ਗੀਤ ਦੀ ਰਿਲੀਜ਼ ਬਾਰੇ ਅੰਦਾਜ਼ੇ ਲਗਾ ਰਹੇ ਹਨ।
ਮੂਸੇਵਾਲਾ ਦੇ ਪਿਤਾ, ਬਲਕੌਰ ਸਿੰਘ, ਕਹਿੰਦੇ ਹਨ ਕਿ ਇਹ ਗੀਤ 30 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇਗਾ। ਸ਼ੂਟਿੰਗ ਪੂਰੀ ਹੋ ਗਈ ਹੈ ਅਤੇ ਅੰਤਿਮ ਰਿਲੀਜ਼ ਮਿਤੀ ਬਾਕੀ ਹੈ। ਟਰੈਕ ਦਾ ਸਿਰਲੇਖ “ਬਰੋਟਾ” ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਗੀਤ ਦੀ ਰਿਲੀਜ਼ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਇੱਕ ਵਿਸ਼ੇਸ਼ ਤੋਹਫ਼ਾ ਦਿੱਤਾ ਜਾਵੇਗਾ। ਪਰਿਵਾਰ ਇੱਕ ਵਿਸ਼ੇਸ਼ ਹੋਲੋਗ੍ਰਾਮ ਪ੍ਰਦਰਸ਼ਨ ਦੀ ਵੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੀ ਸਟੇਜ ‘ਤੇ ਮੌਜੂਦਗੀ ਦਾ ਇੱਕ ਵਿਲੱਖਣ ਅਨੁਭਵ ਮਿਲੇਗਾ।
ਇਹ ਹੋਲੋਗ੍ਰਾਮ ਸ਼ੋਅ ਇਤਾਲਵੀ ਕਲਾਕਾਰਾਂ ਦੁਆਰਾ ਬਣਾਇਆ ਜਾ ਰਿਹਾ ਹੈ। ਪਿਛਲੇ ਹਫ਼ਤੇ, ਬਲਕੌਰ ਸਿੰਘ ਖੁਦ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਸਨ। ਟੂਰ ਦਾ ਇੱਕ 3-ਡੀ ਹੋਲੋਗ੍ਰਾਮ ਸ਼ੋਅ ਜਨਵਰੀ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸਦਾ ਨਾਮ ਸਾਈਨ ਟੂ ਗੌਡ ਰੱਖਿਆ ਗਿਆ ਹੈ।




