ਨਵੀਂ ਦਿੱਲੀ, 26 ਨਵੰਬਰ, ਦੇਸ਼ ਕਲਿੱਕ ਬਿਓਰੋ :
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਰੋਜ਼ਾਨਾ ਬਦਲਾਅ ਹੁੰਦਾ ਹੈ। ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਦਿਨੀਂ ਕੁਝ ਗਿਰਾਵਟ ਦਿਖਾਈ ਦਿੱਤੀ ਸੀ, ਹੁਣ ਫਿਰ ਮੁੜ ਤੇਜ਼ੀ ਦਿਖਾਈ ਦਿੱਤੀ ਹੈ। ਅੱਜ 26 ਨਵੰਬਰ ਨੂੰ ਮੁੜ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਜਦੋਂ ਕਿ ਇਸ ਤੋਂ ਪਹਿਲਾਂ 24 ਨਵੰਬਰ ਨੂੰ ਸੋਨੇ ਦੇ ਭਾਅ ਵਿਚ ਕਮੀ ਆਈ ਸੀ। ਅੱਜ ਸਵੇਰੇ ਸੋਨੇ ਦੇ ਭਾਅ ਵਿੱਚ MCX ਉਤੇ 400 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਵਿੱਚ 1400 ਰੁਪਏ ਵਾਧਾ ਹੋਇਆ ਹੈ।
ਸਵੇਰੇ 10.14 ਵਜੇ ਦੇ ਕਰੀਬ ਐਮਸੀਐਕਸ ਉਤੇ 24 ਕੈਰੇਟ ਸੋਨੇ ਦਾ ਭਾਅ 125,797 ਪ੍ਰਤੀ 10 ਗ੍ਰਾਮ ਸੀ, ਜੋ ਕਿ 572 ਰੁਪਏ ਪ੍ਰਤੀ 10 ਗ੍ਰਾਮ ਵਾਧਾ ਹੋਇਆ। ਸਵੇਰੇ 10.15 ਵਜੇ ਤੱਕ ਸੋਨੇ ਦੇ ਭਾਅ 125 ਰੁਪਏ,750 ਰੁਪਏ ਗ੍ਰਾਮ ਹੇਠਲੇ ਪੱਧਰ ਉਤੇ 125,922 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ।
ਜਦੋਂ ਕਿ ਚਾਂਦੀ ਦਾ ਭਾਅ 10.17 ਵਜੇ ਤੱਕ ਐਮਸੀਐਕਸ ਉਤੇ 1 ਕਿਲੋ ਚਾਂਦੀ ਦੀ ਕੀਮਤ 161,836 ਰੁਪਏ ਹੈ, ਜੋ ਕਿ 1815 ਰੁਪਏ ਪ੍ਰਤੀ ਕਿਲੋਗ੍ਰਾਮ ਵਾਧਾ ਹੈ। ਹੁਣ ਤੱਕ ਚਾਂਦੀ 169,799 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹੇਠਲੇ ਪੱਧਰ ਉਤੇ 162,211 ਪ੍ਰਤੀ ਕਿਲੋਗ੍ਰਾਮ ਦੇ ਉਚ ਪੱਧਰ ਉਤੇ ਪਹੁੰਚ ਗਈ।




