ਚੰਡੀਗੜ੍ਹ, 28 ਨਵੰਬਰ, ਦੇਸ਼ ਕਲਿੱਕ ਬਿਓਰੋ :
ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਮੇਲ ਫੀਮੇਲ ਦੇ ਸਿਹਤ ਮੁਲਾਜ਼ਮ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਕੇ 2 ਦਸੰਬਰ ਨੂੰ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦੇਣਗੇ।
ਜਥੇਬੰਦੀ ਦੇ ਸੂਬਾਈ ਕਨਵੀਨਰਾ ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਛੀਨਾ, ਮਨਜੀਤ ਕੋਰ ਬਾਜਵਾ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਸੁਬਾਈ ਆਗੂ ਨਰਿੰਦਰ ਸਰਮਾ, ਰਣਦੀਪ ਸਿੰਘ ਸ੍ਰੀ ਫਤਿਹਗੜ ਸਾਹਿਬ ਸੁਖਜੀਤ ਸੇਖੋ, ਹਰਜੀਤ ਪੋਹਵਿੰਡ, ਬਲਜਿੰਦਰ ਬਰਨਾਲਾ, ਅਵਤਾਰ ਸਿੰਘ ਗੰਢੂਆ, ਜਸਵਿੰਦਰ ਸਿੰਘ ਪੰਧੇਰ ਨਿਗਾਹੀ ਰਾਮ ਮਲੇਰਕੋਟਲਾ,ਸਰਿੰਦਰਪਾਲ ਸਿੰਘ ਸੋਨੀ, ਮੈਡਮ ਰਣਜੀਤ ਕੋਰ, ਕਵਿਤਾ ਗੁਰਦਾਸਪੁਰ, ਬਿਕਰਮ ਸਿੰਘ ਗੁਰਦਾਸਪੁਰ, ਸਿੰਕਦਰ ਸਿੰਘ ਪਠਾਨਕੋਟ ਅਤੇ ਹੋਰ ਆਗੂਆ ਨੇ ਕਿਹਾ ਕਿ ਕੇਡਰ ਦੀਆ ਕਈ ਵਾਜਬ ਮੰਗਾਂ ਨੂੰ ਪਿਛਲੇ ਸਮੇ ਤੋ ਅਣਡਿੱਠਾ ਕੀਤਾ ਜਾ ਰਿਹਾ ਹੈ। ਮੁੱਖ ਮੰਗਾਂ ਕੇਂਦਰੀ ਸਕੇਲ ਅਧੀਨ ਮੁਲਾਜ਼ਮਾਂ ਨੂੰ ਹੋਰ ਵਿਭਾਗਾਂ ਦੀ ਤਰਜ ਉਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਪੰਜਾਬ ਦੇ ਸਕੇਲ ਲਾਗੂ ਕਰਨ, ਕੰਟਰੇਕਟ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲਿਆ ਨੂੰ ਲਾਗੂ ਕਰਨ, ਕੱਟੇ ਭੱਤੇ ਬਹਾਲ ਕਰਨ, ਕੇਡਰ ਦਾ ਨਾਮ ਬਗੈਰ ਵਿੱਤੀ ਲਾਭ ਦੇ ਬਦਲਣ ਸਬੰਧੀ, ਪਦਉਨਤੀਆ ਸਮਾਬੱਧ ਕਰਨ, ਮੈਡੀਕਲ ਅਫਸਰਾ ਦੀ ਤਰਜ ਉਤੇ ਏ ਸੀ ਪੀ ਸਕੀਮ ਬਹਾਲ ਕਰਨ ਸਮੇਤ ਹੋਰ ਮੰਗਾ ਸ਼ਾਮਲ ਹਨ, ਜੇਕਰ ਸਰਕਾਰ ਤੇ ਵਿਭਾਗ ਇਹ ਮੰਗਾਂ ਦੇ ਹੱਲ ਵੱਲ ਨਹੀਂ ਕਰਦਾ ਤਾਂ 2 ਦਸੰਬਰ ਦੇ ਪ੍ਰੋਗਰਾਮ ਵਿੱਚ ਅਗਲੇ ਸੰਘਰਸ਼ਾਂ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਲਈ ਸਾਰੇ ਸੂਬਾਈ ਤੇ ਜ਼ਿਲ੍ਹਾ ਆਗੂ ਪੂਰੀਆਂ ਤਿਆਰੀਆਂ ਨਾਲ ਪਹੁੰਚ ਰਾਹੇ ਹਨ। ਇਸ ਮੌਕੇ ਜਸਬੀਰ ਕੌਰ ਮੂਣਕ ਸੰਗਰੂਰ, ਪਰਮਜੀਤ ਕੌਰ ਜਲੰਧਰ, ਪ੍ਰੋਮਿਲਾ ਤੇ ਕਿਰਪਾਲ ਕੌਰ, ਸ਼ਰਨਜੀਤ ਕੌਰ, ਰਾਜ ਰਾਣੀ. ਪਰਮਜੀਤ ਕੌਰ ਤਰਨਤਾਰਣ, ਸ਼ਸੀ ਬਾਲਾ. ਮਲਕੀਤ ਕੌਰ, ਮਨਦੀਪ ਕੌਰ, ਰੰਜਨਾ ਸ਼ਰਮਾ LHM ਹਾਜ਼ਰ ਸਨ।




