ਪਾਕਿਸਤਾਨ ‘ਚ ਇੱਕ ਮੁੱਖ ਮੰਤਰੀ ਨੂੰ ਸੜਕ ‘ਤੇ ਸੁੱਟ ਕੇ ਕੁੱਟਿਆ 

ਕੌਮਾਂਤਰੀ ਚੰਡੀਗੜ੍ਹ ਪੰਜਾਬ ਰਾਸ਼ਟਰੀ

ਇਸਲਾਮਾਬਾਦ, 28 ਨਵੰਬਰ, ਦੇਸ਼ ਕਲਿਕ ਬਿਊਰੋ :

ਪੁਲਿਸ ਨੇ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਰਾਜ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੂੰ ਸੜਕ ‘ਤੇ ਸੁੱਟ ਕੇ ਕੁੱਟਿਆ। ਉਹ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਨ ਵਿੱਚ ਵਿਰੋਧ ਕਰਨ ਲਈ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਪਹੁੰਚੇ ਸੀ।

ਰਿਪੋਰਟਾਂ ਅਨੁਸਾਰ, ਇਹ ਕਾਰਵਾਈ ਫੌਜ ਦੇ ਨਿਰਦੇਸ਼ਾਂ ‘ਤੇ ਕੀਤੀ ਗਈ। ਸੋਹੇਲ ਅਫਰੀਦੀ ਆਪਣੇ ਕਈ ਪੀਟੀਆਈ ਵਿਧਾਇਕਾਂ ਅਤੇ ਸਮਰਥਕਾਂ ਦੇ ਨਾਲ ਅਡਿਆਲਾ ਜੇਲ੍ਹ ਦੇ ਬਾਹਰ ਪਹੁੰਚੇ ਹੋਏ ਸਨ।

ਜੇਲ੍ਹ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ ਅਤੇ ਪੀਟੀਆਈ ਸਮਰਥਕਾਂ ਦੀ ਭੀੜ ਲਗਾਤਾਰ ਵੱਧ ਰਹੀ ਸੀ। ਜਦੋਂ ਕੇਪੀ ਦੇ ਮੁੱਖ ਮੰਤਰੀ ਅਫਰੀਦੀ ਖੁਦ ਜੇਲ੍ਹ ਪਹੁੰਚੇ, ਤਾਂ ਸਥਿਤੀ ਵਿਗੜ ਗਈ।

ਪੁਲਿਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਆਏ ਆਗੂਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਝੜਪ ਦੌਰਾਨ, ਪੁਲਿਸ ਵਾਲਿਆਂ ਨੇ ਮੁੱਖ ਮੰਤਰੀ ਨੂੰ ਲੱਤਾਂ ਅਤੇ ਮੁੱਕੇ ਵੀ ਮਾਰੇ ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਪੀਟੀਆਈ ਨੇ ਇਸ ਘਟਨਾ ਨੂੰ ਲੋਕਤੰਤਰੀ ਅਧਿਕਾਰਾਂ ‘ਤੇ ਹਮਲਾ ਦੱਸਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।