- ਸਾਬਕਾ ਵਿਧਾਇਕ ਨੇ ਲਾਲੜੂ ਹਲਕੇ ਵਿੱਚ ਉਮੀਦਵਾਰਾਂ ਲਈ ਕੀਤਾ ਪ੍ਰਚਾਰ
ਲਾਲੜੂ, 9 ਦਸੰਬਰ: ਦੇਸ਼ ਕਲਿੱਕ ਬਿਊਰੋ:
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪੰਚਾਇਤੀ ਰਾਜ ਸੰਸਥਾ ਚੋਣਾਂ ਦੇ ਮੁੱਦੇ ‘ਤੇ ਘੇਰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਨੂੰ ਆਪਣੇ ਕੀਤੇ ਗਏ ਵਿਕਾਸ ਕਾਰਜਾਂ ‘ਤੇ ਇੰਨਾ ਭਰੋਸਾ ਹੈ ਤਾਂ ਸਰਕਾਰੀ ਮਸ਼ੀਨਰੀ ਦਾ ਸਹਾਰਾ ਲਏ ਬਿਨਾਂ ਚੋਣ ਮੈਦਾਨ ਵਿੱਚ ਉੱਤਰ ਕੇ ਦੇਖੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।
ਐਨਕੇ ਸ਼ਰਮਾ ਸਰਸੀਣੀ ਜ਼ੋਨ ਦੀ ਉਮੀਦਵਾਰ ਭੁਪਿੰਦਰ ਕੌਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਉਹ ਕਈ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ। ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਚੋਣ ਵਿੱਚ ਲੋਕ ‘ਆਪ’ ਉਮੀਦਵਾਰਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ, ਪਰ ਨਿਰਪੱਖ ਚੋਣਾਂ ਕਰਵਾਉਣ ਦੀ ਬਜਾਏ ਸਰਕਾਰ ਲੋਕਾਂ ‘ਤੇ ਦਬਾਅ ਪਾਉਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ। ਇਹ ਲੋਕਤੰਤਰ ਵਿੱਚ ਸਹੀ ਨਹੀਂ ਹੈ।
ਇਸ ਦੌਰਾਨ ਸ਼ਰਮਾ ਨੇ ਪਿੰਡ ਖਜੂਰ ਮੰਡੀ, ਟਿਵਾਣਾ, ਸਾਧਾਂਪੁਰ, ਡੰਗਡੇਹਰਾ, ਝਰਮੜੀ, ਸੰਗੋਥਾ, ਜੜੌਤ, ਬਟੌਲੀ, ਕੁਰਲੀ, ਸਿਤਾਰਪੁਰ, ਧਰਮਗੜ੍ਹ, ਰੁੜਕੀ ਆਦਿ ਪਿੰਡਾਂ ਵਿੱਚ ਵੀ ਚੋਣ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੁੜਨ ਲਈ ਲਾਮਬੰਦ ਕੀਤਾ।
ਇਸ ਮੌਕੇ ਅਕਾਲੀ ਆਗੂ ਸ਼ਿਵਦੇਵ ਕੁਰਲੀ, ਗੁਰਵਿੰਦਰ ਹਸਨਪੁਰ, ਬੱਲੂਰਾਣਾ, ਮਨਜੀਤ ਮਲਿਕਪੁਰ, ਕੇਸਰ ਸਿੰਘ ਸਰਪੰਚ, ਬਿਕਰਮ ਸਿੰਘ ਸਰਪੰਚ, ਬਲਜਿੰਦਰ ਸਿੰਘ, ਮਲਕੀਤ ਸਿੰਘ, ਜਗਜੀਤ ਸਿੰਘ, ਭਰਪੂਰ ਸਿੰਘ, ਗੁਰਜੀਤ ਸਿੰਘ ਕੁਰਲੀ, ਜਗਜੀਤ ਸਿੰਘ, ਵਿੱਕੀ ਡਹਿਰ ਸਮੇਤ ਕਈ ਪਤਵੰਤੇ ਹਾਜ਼ਰ ਸਨ।




