ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਲਾ ਬਾਜਵਾੜਾ ਦੇ ਅਧਿਆਪਕਾਂ ਨੇ ਬਲਾਕ ਪੱਧਰੀ ਅਧਿਆਪਕ ਮੇਲੇ 2025 ਵਿੱਚ ਮਾਰੀਆਂ ਮੱਲਾਂ

ਪੰਜਾਬ

ਫ਼ਤਹਿਗੜ੍ਹ ਸਾਹਿਬ, 13 ਦਸੰਬਰ : ਦੇਸ਼ ਕਲਿੱਕ ਬਿਊਰੋ –

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਨੋਡਲ ਅਫ਼ਸਰ ਵੱਲੋਂ ਇੱਕ ਬਲਾਕ ਪੱਧਰੀ ਅਧਿਆਪਕ ਮੇਲਾ (ਟੀਚਰ ਫੈਸਟ) ਸ੍ਰੀਮਤੀ ਰਵਿੰਦਰ ਕੋਰ ਜਿਲ੍ਹਾ ਸਿੱਖਿਆ ਅਫਸਰ ਫਤਿਹਗੜ ਸਾਹਿਬ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ । ਇਸ ਮੇਲੇ ਵਿੱਚ ਰਾਜਵੀਰ ਕੌਰ , ਲੈਕਚਰਾਰ ਬਾਇਓਲੋਜੀ ਨੇ ਆਈ.ਟੀ. ਟੂਲਜ਼ ਅਤੇ ਅਧਿਆਪਨ-ਸਿੱਖਣ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਅਤੇ ਸ਼੍ਰੀਮਤੀ ਕਮਲਜੀਤ ਕੌਰ ਨੇ ਮਨੋਰੰਜਕ ਗਣਿਤਕ ਮਾਡਲ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਇਸ ਤੋਂ ਇਲਾਵਾ, ਸ਼੍ਰੀਮਤੀ ਰਜਨੀ ਵਾਲਾ ਲੈਕਚਰਾਰ, ਕਾਮਰਸ, ਸ਼੍ਰੀਮਤੀ ਗੁਰਜੀਤ ਕੌਰ ਲੈਕਚਰਾਰ ਪੰਜਾਬੀ, ਸ਼੍ਰੀਮਤੀ ਹਰਸਿਮਰਤ ਕੌਰ ਲੈਕਚਰਾਰ, ਇਤਿਹਾਸ, ਸ਼੍ਰੀਮਤੀ ਜਸਵਿੰਦਰ ਕੌਰ ਲੈਕਚਰਾਰ, ਰਾਜਨੀਤੀ ਸ਼ਾਸਤਰ, ਸ਼੍ਰੀਮਤੀ ਕੁਲਦੀਪ ਕੌਰ ਹਿੰਦੀ ਅਧਿਆਪਕਾ, ਸ਼੍ਰੀਮਤੀ ਸੁਖਜੀਤ ਕੌਰ ਪੰਜਾਬੀ ਅਧਿਆਪਕਾ, ਸ਼੍ਰੀਮਤੀ ਲੀਜ਼ਾ ਨਾਗਪਾਲ ਸਾਇੰਸ ਮਿਸਟ੍ਰੈਸ, ਅਤੇ ਮਿਸ ਜਸਵੀਰ ਕੌਰ ਬਿਊਟੀ ਐਂਡ ਵੈਲਨੈੱਸ ਅਧਿਆਪਕਾ ਨੇ ਵੀ ਬਲਾਕ ਪੱਧਰੀ ਅਧਿਆਪਕ ਮੇਲੇ ਵਿੱਚ ਭਾਗ ਲਿਆ। ਸਕੂਲ ਪ੍ਰਿੰਸੀਪਲ ਡਾ. ਗੁਰਦੀਪ ਕੌਰ ਅਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਬਲਾਕ ਪੱਧਰੀ ਅਧਿਆਪਕ ਮੇਲੇ ਵਿੱਚ ਭਾਗ ਲੈਣ ਵਾਲੇ ਅਤੇ ਸਥਾਨ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰ ‘ਤੇ ਵੀ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।