ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਫੜੀ: ਤਿੰਨ ਤਸਕਰ ਕਾਬੂ

ਪੰਜਾਬ

ਚੰਡੀਗੜ੍ਹ: ਦੇਸ਼ ਕਲਿੱਕ ਬਿਊਰੋ –

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋ, ਅਗਲੇ-ਪਿਛਲੇ ਸੰਬੰਧਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਵਿਦੇਸ਼ ਅਧਾਰਿਤ ਤਸਕਰਾਂ ਨਾਲ ਜੁੜੇ ਨਸ਼ਾ ਸਪਲਾਈ ਮੋਡੀਊਲ ਦਾ ਪਰਦਾਫਾਸ਼ ਕਰਦੇ ਹੋਏ, ਤਿੰਨ ਆਪਰੇਟਿਵ ਗ੍ਰਿਫ਼ਤਾਰ ਕਰਕੇ 4 ਕਿਲੋ ਹੈਰੋਇਨ,1 ਪਿਸਤੌਲ ਮੈਗਜ਼ੀਨ ਸਮੇਤ, 5 ਜਿੰਦਾ ਕਾਰਤੂਸ ਅਤੇ ₹3.90 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

ਮੁਢਲੀ ਜਾਂਚ ਤੋਂ ਪਤਾ ਲੱਗਾ ਹੈ, ਦੋਸ਼ੀਆਂ ਦੇ ਵਿਦੇਸ਼-ਅਧਾਰਿਤ ਹੈਂਡਲਰ ਲਖਵਿੰਦਰ ਸਿੰਘ ਉਰਫ਼ ਬਾਬਾ ਲੱਖਾ ਅਤੇ ਉਸਦੇ ਸਾਥੀ ਦਯਾ ਸਿੰਘ ਉਰਫ਼ ਪ੍ਰੀਤ ਸੇਖੋਂ ਨਾਲ ਸੰਬੰਧ ਸਾਹਮਣੇ ਆਏ ਹਨ, ਜੋ ਇਸ ਸਮੇਂ ਸੈਂਟਰਲ ਜੇਲ੍ਹ ਵਿੱਚ ਬੰਦ ਹੈ।

ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ, ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਨੂੰ ਖਤਮ ਕਰਨ ਅਤੇ ਪੰਜਾਬ ਭਰ ਵਿੱਚ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।