ਸੰਗਰੂਰ, 18 ਦਸੰਬਰ: ਦੇਸ਼ ਕਲਿੱਕ ਬਿਊਰੋ –
ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੀਆਂ 18 ਜ਼ੋਨਾਂ ਦੇ ਐਲਾਨੇ ਗਏ ਚੋਣ ਨਤੀਜਿਆਂ ਵਿਚੋਂ 15 ਉਮੀਦਵਾਰ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਹਨ। ਜਦਕਿ ਕਾਂਗਰਸ ਦੇ 2 ਅਤੇ 1 ਆਜ਼ਾਦ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚੋਂ ਜੇਤੂ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਜ਼ੋਨ ਬੱਲਰਾਂ ਤੋਂ ਸਤਨਾਮ ਸਿੰਘ (ਆਮ ਆਦਮੀ ਪਾਰਟੀ) ਜੇਤੂ ਰਹੇ ਹਨ। ਇਸੇ ਤਰ੍ਹਾਂ ਫੱਗੂਵਾਲ ਜ਼ੋਨ ਤੋਂ ਹਰੀ ਸਿੰਘ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ ਹੈ।
ਅੰਨਦਾਣਾ ਜ਼ੋਨ ਤੋਂ ਅਮਿਸ਼ਾ (ਆਜ਼ਾਦ), ਭੁਟਾਲ ਕਲਾਂ ਤੋਂ ਸੁਖਪ੍ਰੀਤ ਕੌਰ ਮਾਨੇਸ (ਆਪ), ਭਾਈ ਕੀ ਪਿਸ਼ੋਰ ਤੋਂ ਅਮਨਦੀਪ ਕੌਰ (ਆਪ), ਰੋਗਲਾ ਜ਼ੋਨ ਤੋਂ ਪਰਮਜੀਤ ਕੌਰ (ਆਪ), ਛਾਜਲੀ ਜ਼ੋਨ ਤੋਂ ਰਾਜ ਕੌਰ (ਆਪ), ਮਹਿਲਾ ਜ਼ੋਨ ਤੋਂ ਭੁਪਿੰਦਰਪਾਲ ਕੌਰ ਝਿੰਜਰ (ਆਪ), ਹੰਬਲਵਾਸ ਜ਼ੋਨ ਤੋਂ ਬਲਵੀਰ ਸਿੰਘ (ਆਪ), ਬੱਡਰੁੱਖਾਂ ਤੋਂ ਸਤਨਾਮ ਸਿੰਘ ਉਰਫ਼ ਕਾਲਾ ਬੱਡਰੁੱਖਾ (ਆਪ), ਸ਼ੇਰੋਂ ਜ਼ੋਨ ਤੋਂ ਜਸਪਾਲ ਸਿੰਘ (ਆਪ), ਖੇੜੀ ਜ਼ੋਨ ਤੋਂ ਅੰਮ੍ਰਿਤਪਾਲ ਕੌਰ (ਆਪ), ਮਾਝੀ ਜ਼ੋਨ ਤੋਂ ਸੰਦੀਪ ਕੌਰ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ ਹੈ।
ਮੰਗਵਾਲ ਜ਼ੋਨ ਤੋਂ ਰਣਬੀਰ ਸਿੰਘ ਢੀਡਸਾ (ਆਪ), ਸ਼ੇਰਪੁਰ ਜ਼ੋਨ ਤੋਂ ਸਰਬਜੀਤ ਕੌਰ (ਆਪ), ਬਾਲੀਆਂ ਜ਼ੋਨ ਤੋਂ ਹਰਜਿੰਦਰ ਸਿੰਘ (ਆਪ), ਘਨੌਰੀ ਕਲਾਂ ਤੋਂ ਜਸਮੀਤ ਕੌਰ ਚਹਿਲ (ਆਪ) ਅਤੇ ਮੀਮਸਾ ਜ਼ੋਨ ਤੋਂ ਰਛਪਾਲ ਸਿੰਘ (ਆਪ) ਜੇਤੂ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ.ਐਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਅਤੇ ਏ.ਡੀ.ਸੀ. ਸ੍ਰੀ ਸੁਖਚੈਨ ਸਿੰਘ ਨੇ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਕਰਮਚਾਰੀਆਂ ਤੇ ਅਧਿਕਾਰੀਆਂ ਸਮੇਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਹੈ।




