- ਵੋਟਾਂ ਦੌਰਾਨ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਸਾਰੇ ਤੰਤਰ ਮੰਤਰ ਅਪਣਾਉਣ ਦੇ ਲਗਾਏ ਇਲਜ਼ਾਮ
- ਸਾਬਕਾ ਮੁੱਖ ਮੰਤਰੀ ਨੇ ਦੋਸ਼ ਨਿਕਾਰੇ
ਮੋਰਿੰਡਾ, 18 ਦਸੰਬਰ (ਭਟੋਆ )
ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਹਲਕੇ ਵਿੱਚ ਕਾਂਗਰਸੀਆਂ ਦੀ ਵੱਲੋਂ ਕਲੀਨ ਸਵੀਪ ਲਈ ਲੋਕਾਂ ਦਾ ਫਤਵਾ ਮਨਜ਼ੂਰ ਕਰਦਿਆਂ ਕਿਹਾ ਕਿ ਇਸ ਸਬੰਧੀ ਮੰਥਨ ਕਰਕੇ ਕਿਤੇ ਨਾ ਕਿਤੇ ਸਾਡੀਆਂ ਜੋ ਵੀ ਖਾਮੀਆਂ, ਕਮਜ਼ੋਰੀਆਂ ਰਹੀਆਂ ਹੋਣਗੀਆਂ ਉਹਨਾਂ ਨੂੰ ਦੂਰ ਕੀਤਾ ਜਾਵੇਗਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਆਪਣੇ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਡਾਕਟਰ ਚੰਨੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਚੋਣਾਂ ਦੌਰਾਨ ਸਾਰੇ ਤੰਤਰ ਮੰਤਰ ਅਪਣਾਉਣ ਦੇ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਵੋਟਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਸਾਰੇ ਤੰਤਰ ਮੰਤਰ ਅਪਣਾਏ ਗਏ ਹਨ ਅਤੇ ਸ਼ਰਾਬ ਅਤੇ ਪੈਸੇ ਦੀ ਖੁੱਲ੍ਹਕੇ ਵਰਤੋਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਉਹ ਪਹਿਲਾਂ ਤੋਂ ਹੀ ਮਾਹਰ ਹਨ।
ਡਾਕਟਰ ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਵੋਟਾਂ ਦੌਰਾਨ ਲੋਕਾਂ ਨੂੰ ਭਰਮਾਉਣ ਦੇ ਸਾਰੇ ਤੰਤਰ ਮੰਤਰ ਅਪਣਾਉਣ ਦੇ ਮਾਹਰ ਹਨ ਇਸੇ ਕਾਰਨ ਉਹਨਾਂ ਦੀ ਪਾਰਟੀ (ਆਮ ਆਦਮੀ ਪਾਰਟੀ) ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਕੀਤਾ ਕਿ ਜਿਹੜੇ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜੋ ਬੈਲਟ ਪੇਪਰ ਪਹਿਲਾਂ ਤੋਂ ਹੀ ਛਪਵਾ ਕੇ ਰੱਖਣ ਦੇ ਇਲਜ਼ਾਮ ਲਗਾਏ ਸਨ। ਮੁੱਖ ਮੰਤਰੀ ਹੁਣ ਦੱਸਣ ਕਿ ਧਾਂਧਲੀ ਕਿਸ ਨੇ ਕੀਤੀ ਹੈ।
ਉਨ੍ਹਾਂ ਕਿਹਾ ਕਿ ਧਾਂਧਲੀ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਹੈ। ਇਸੇ ਕਾਰਨ ਉਹਨਾਂ ਦੀ ਪਾਰਟੀ ਦੀ ਹਲਕੇ ਵਿੱਚ ਕਲੀਨ ਸਵੀਪ ਜਿੱਤ ਹੋਈ ਹੈ। ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੰਨੀ ਸਦਾ ਗੁਮਰਾਹਕੁਨ ਪ੍ਰਚਾਰ ਕਰਦੇ ਰਹਿੰਦੇ ਹਨ। ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਖਾਮੀਆਂ ਦੀ ਜਾਂਚ ਕਰਕੇ ਸੁਧਾਰ ਕਰਨਗੇ ਅਤੇ ਖਾਮੀਆਂ ਦੂਰ ਕਰਨਗੇ ਅਤੇ ਫਿਰ ਤੋਂ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ। ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਕੀਤੀ ਗਈ ਮਿਹਨਤ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮੁੱਚੇ ਵਾਲੰਟੀਅਰ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿਣਗੇ। ਉਹਨਾਂ ਕਿਹਾ ਕਿ ਫਿਰ ਵੀ ਉਨ੍ਹਾਂ ਵੱਲੋਂ ਘੜੂੰਆਂ ਜੋਨ ਤੋਂ ਪਾਰਟੀ ਦੇ ਉਮੀਦਵਾਰ ਡਾਕਟਰ ਨਿਰਪਾਲ ਸਿੰਘ ਮੰਡੇਰ ਵੱਲੋਂ ਇੱਕ ਸੀਟ ਤੇ ਜਿੱਤ ਪ੍ਰਾਪਤ ਕੀਤੀ ਗਈ ਹੈ। ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਤੇ ਲੋਕਾਂ ਦੀ ਸੇਵਾ ਵਿੱਚ ਭਰੋਸਾ ਰੱਖਦੀ ਹੈ।
ਉਹਨਾਂ ਕਿਹਾ ਕਿ ਉਹ ਅੱਗੇ ਤੋਂ ਫਿਰ ਤੋਂ ਕੋਸ਼ਿਸ਼ ਕਰਕੇ ਲੋਕਾਂ ਦੀ ਸੇਵਾ ਵਿੱਚ ਜਾ ਕੇ ਲੋਕਾਂ ਦਾ ਵਿਸ਼ਵਾਸ ਹਾਸਿਲ ਕਰਨਗੇ ਉਹਨਾਂ ਕਿਹਾ ਕਿ ਸਾਡੇ ਸਾਰੇ ਵਲੰਟੀਅਰਜ ਨੇ ਮਿਹਨਤ ਕੀਤੀ ਹੈ ਇਸ ਲਈ ਉਹ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਉਹਨਾਂ ਦੱਸਿਆ ਕਿ ਉਹ ਘੜੂੰਆ ਤੇ ਇੱਕ ਸੀਟ ਜਿੱਤੇ ਹਨ ਅਤੇ ਹੁਣ ਫਿਰ ਤੋਂ ਮਿਹਨਤ ਕਰਕੇ ਇੱਕ ਵੱਡੀ ਤਾਕਤ ਬਣ ਕੇ ਸਾਹਮਣੇ ਆਉਣਗੇ। ਜਿਸ ਤਰ੍ਹਾਂ ਨਾਲ ਉਨ੍ਹਾਂ ਇੱਕ ਮੁੱਖ ਮੰਤਰੀ ਨੂੰ ਹਰਾਇਆ, ਉਸੇ ਤਰ੍ਹਾਂ ਇਸ 2027 ਵਿੱਚ ਵੀ ਇਸ ਨੂੰ ਹਾਰ ਦਾ ਮੂੰਹ ਦਿਖਾਉਣਗੇ। ਉਹਨਾਂ ਕਿਹਾ ਕਿ ਅੱਗੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਵੀ ਇੱਕ ਰਣਨੀਤੀ ਬਣਾ ਰਹੇ ਹਨ।
ਉਹਨਾਂ ਸਾਬਕਾ ਮੁੱਖ ਮੰਤਰੀ ਨੂੰ ਇੱਕ ਹੋਰ ਸਵਾਲ ਕੀਤਾ ਕਿ ਉਹ ਇਹ ਦੱਸਣ ਜਰੂਰ ਦੱਸਣ ਕਿ ਉਹ ਮਰਿੰਡਾ ਦੇ ਹਨ ਜਾਂ ਜਲੰਧਰ ਦੇ ਹਨ ਕਿਉਂਕਿ ਜਲੰਧਰ ਵਿੱਚ ਤਾਂ ਉਹਨਾਂ ਦੀ ਗੁਮਸ਼ੁਰਗੀ ਦੇ ਇਸ਼ਤਿਹਾਰ ਵੀ ਲੱਗੇ ਹੋਏ ਹਨ ਇਸ ਮੌਕੇ ਤੇ ਉਹਨਾਂ ਘੜੂੰਆਂ ਜੋਨ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੇ ਡਾਕਟਰ ਨਿਰਪਾਲ ਸਿੰਘ ਮੰਡੇਰ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਤੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ, ਨਵਦੀਪ ਸਿੰਘ ਟੋਨੀ ਅਤੇ ਪੀਏ ਸ੍ਰੀ ਚੰਦ ਆਦਿ ਵੀ ਮੌਜੂਦ ਸਨ। ਉਧਰ ਜਦੋ ਇਸ ਸਬੰਧੀ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਸੰਪਰਕ ਕੀਤਾ ਤਾਂ ਉਨਾਂ ਵਿਧਾਇਕ ਵੱਲੋ ਲਗਾਏ ਗਏ ਸਾਰੇ ਦੋਸ਼ਾਂ ਖਾਰਿਜ ਕਰਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਨੁਮਾਇੰਦੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੇ ਹਨ, ਜਦਕਿ ਸਰਕਾਰ ਵੱਲੋ ਨਾਮਜ਼ਦਗੀ ਪੱਤਰ ਦਾਖਲ ਕਰਨ ਤੋ ਲੈਕੇ ਚੋਣ ਨਤੀਜਾ ਘੋਸ਼ਿਤ ਕਰਨ ਤੱਕ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚੋ ਬਾਹਰ ਕਰਨ ਸਾੜ ਦਾਮ ਦੰਡ ਭੇਵ ਦੀ ਨੀਤੀ ਤਹਿਤ ਹਰ ਹੀਲਾ ਵਸੀਲਾ ਵਰਤਿਆ ਗਿਆ ਹੈ।




