- ਘੱਟ ਗਿਣਤੀ ਨੂੰ ਜਲੀਲ ਕਰਕੇ ਭਾਰਤ ਨੂੰ ਇੱਕ ਧਰਮ ਦਾ ਰਾਸਟਰ ਬਣਾਉਣ ਵੱਲ ਵਧਦੇ ਕਦਮ।
ਸੰਗਰੂਰ, 20 ਦਸੰਬਰ: ਦੇਸ਼ ਕਲਿੱਕ ਬਿਊਰੋ –
ਪਿਛਲੇ ਦਿਨਾਂ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਨੌਕਰੀ ਲੈਣ ਲਈ ਨਿਯੁਕਤੀ ਵੰਡ ਪ੍ਰੋਗਰਾਮ ਵਿਚ ਮੁਸਲਿਮ ਭਾਈਚਾਰੇ ਦੀ ਲੜਕੀ ਨੂੰ ਮੂੰਹ ਨੰਗਾ ਕਰਨ ਦੇ ਬਹਾਨੇ ਉਸ ਦੇ ਖਿਜਾਬ ਨੂੰ ਉਤਾਰਨਾਂ ਅਤਿ ਨਿੰਦਣਯੋਗ ਵਰਤਾਰਾ ਹੈ। ਇਹ ਘੱਟ ਗਿਣਤੀਆਂ ਦੀ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ।
ਸਭਾ ਦੇ ਪ੍ਰਧਾਨ ਜਗਜੀਤ ਭੂਟਾਲ,ਮੀਤ ਪ੍ਰਧਾਨ ਬਸੇਸਰ ਰਾਮ, ਸੱਕਤਰ ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਰਾਜੋਮਾਜਰਾ, ਕੁਲਵਿੰਦਰ ਬੰਟੀ ਧੂਰੀ ਅਤੇ ਪ੍ਰੈਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਪਰੈਸ ਬਿਆਨ ਜਾਰੀ ਕਰਦਿਆਂ ਕਿਹਾ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਖਿਜਾਬ ਲਾਹੁਣਾ ਅਤਿ ਨਿੰਦਣਯੋਗ ਹੈ। ਕਿਸੇ ਵੀ ਧਰਮ ਦੇ ਪਹਿਰਾਵੇ ਨੂੰ ਹੱਥ ਲਗਾਉਣਾਂ ਜਾ ਉਤਾਰਨਾਂ ਉਸ ਦੇ ਧਰਮ ਦੀ ਬੇਅਦਬੀ ਕਰਨਾ ਹੈ। ਚਾਹੇ ਮੁਸਲਿਮ ਲੜਕੀ ਦਾ ਖਿਜਾਬ ,ਸਿੱਖ ਲੜਕੀ ਦੀ ਚੁੰਨੀ ਜਾਂ ਸਿੱਖ ਲੜਕੇ ਦੀ ਪੱਗ,ਹੋਵੇ। ਨਿਤੀਸ਼ ਕੁਮਾਰ ਦੇ ਇਸ ਕਾਰੇ ਨਾਲ ਉਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਉਜਾਗਰ ਹੁੰਦੀ ਹੈ। ਵੰਨ ਸੁਵੰਨਤਾ ਵਾਲੇ ਭਾਰਤ ਨੂੰ ਇੱਕ ਧਰਮ ਦਾ ਰਾਸ਼ਟਰ ਬਣਾਉਣ ਦੇ ਝੂਠੇ ਸੁਪਨੇ ਦਿਖਾ ਕੇ ਖੂਨ ਖਰਾਬਾ ਕਰਵਾਉਣ ਵੱਲ ਕਦਮ ਹਨ, ਜੋ ਕਿ ਫਿਰਕਾਪ੍ਰਸਤ ਹਾਕਮਾਂ ਦਾ ਮੁੱਖ ਏਜੰਡਾ ਹੈ ।
ਇਸ ਹਿਟਲਰੀ ਕਾਰੇ ਦੀ ਪ੍ਰੋੜਤਾ ਕਰਨ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਇਸ ਨੂੰ ਸਹੀ ਠਹਿਰਾਉਣ ਵਿੱਚ ਵੀ ਘੱਟ ਗਿਣਤੀਆਂ ਪ੍ਰਤੀ ਫਿਰਕੂ ਜਹਿਰ ਦੀ ਉਜਾਗਰਤਾ ਹੀ ਹੁੰਦੀ ਹੈ। ਗਿਰੀਰਾਜ ਕਹਿੰਦਾ ਹੈ ਨਿਯੁਕਤੀ ਪੱਤਰ ਲੈਣਾ ਲਵੇ ਨਹੀਂ ਜਹੁਨਮ ਜਾਏ। ਉਸ ਲੜਕੀ ਨੇ ਮੇਹਨਤ ਕਰਕੇ ਨੌਕਰੀ ਹਾਸਲ ਕੀਤੀ ਹੈ ,ਨੌਕਰੀਆਂ ਲਈ ਨਿਯੁਕਤੀ ਪੱਤਰ ਵਿਭਾਗੀ ਪਰਕਿਰਿਆ ਰਾਹੀਂ ਜਾਰੀ ਹੁੰਦੇ ਸਨ ਤੇ ਹੋਣ ਚਾਹੀਦੇ ਹਨ। ਇਹ ਸਰਕਾਰਾਂ ਦਾ ਇਸ ਤਰ੍ਹਾਂ ਨਿਯੁਕਤੀ ਪੱਤਰ ਦੇਕੇ ਸਰਕਾਰ ਦੀ ਮਸ਼ਹੂਰੀ ਕਰਨ ਲੱਗੀਆਂ ਹੋਈਆਂ ਹਨ। ਜੋ ਸਰਾਸਰ ਗਲਤ ਹੈ।ਹੁਣ ਮੁਲਕ ਵਿੱਚ ਜੋ ਮਾੜਾ ਮੋਟਾ ਲੋਕਤੰਤਰ ਦਾ ਅੰਸ ਬਚਿਆ ਸੀ ਉਹ ਵੀ ਖ਼ਤਮ ਹੁੰਦਾ ਜਾ ਰਿਹਾ।




